ਮੁੰਬਈ ''ਚ ਦੁੱਗਣੀ ਕੀਮਤ ''ਤੇ ਖਰੀਦੇ ਗਏ ਕੋਰੋਨਾ ਲਾਸ਼ਾਂ ਲਈ ਬਾਡੀ ਬੈਗ

06/12/2020 10:16:40 PM

ਮੁੰਬਈ - ਅਜਿਹੇ ਸਮੇਂ 'ਚ ਜਦੋਂ ਮੁੰਬਈ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਦਾ ਸਾਹਮਣਾ ਕਰ ਰਹੀ ਹੈ, ਗ੍ਰੇਟਰ ਮੁੰਬਈ ਮਿਊਨਸਿਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਨੂੰ ਕੋਰੋਨਾ ਲਾਸ਼ਾਂ ਲਈ ਬਾਡੀ ਬੈਗ ਦਾ ਆਰਡਰ ਰੱਦ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਣਾ ਪਿਆ ਹੈ। ਇਹ ਫੈਸਲਾ ਉਨ੍ਹਾਂ ਦੋਸ਼ਾਂ ਤੋਂ ਬਾਅਦ ਲਿਆ ਗਿਆ ਹੈ ਕਿ ਬਾਡੀ ਬੈਗ ਲੱਗਭੱਗ ਦੁੱਗਣੀ ਕੀਮਤਾਂ 'ਤੇ ਖਰੀਦੇ ਜਾ ਰਹੇ ਸਨ।

ਅਪ੍ਰੈਲ 'ਚ ਜਾਰੀ ਆਦੇਸ਼ ਅਨੁਸਾਰ, ਬੀ.ਐੱਮ.ਸੀ. ਨੇ ਮਾਸਕ, ਦਸਤਾਨੇ, ਪੀ.ਪੀ.ਈ. ਕਿੱਟ ਅਤੇ ਬਾਡੀ ਬੈਗ ਸਮੇਤ ਸੁਰੱਖਿਆ ਸਮੱਗਰੀਆਂ ਲਈ ਟੈਂਡਰ ਜਾਰੀ ਕੀਤਾ ਸੀ। ਬਾਡੀ ਬੈਗ ਮੁਹੱਈਆ ਕਰਵਾਉਣ ਦਾ ਟੈਂਡਰ ਵੇਦਾਂਤ ਇੰਨੋਟੇਕ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਨੂੰ ਦਿੱਤਾ ਗਿਆ ਸੀ, ਜਿਸ ਨੂੰ ਪ੍ਰਤੀ ਬੈਗ 6,719 ਰੁਪਏ ਦਿੱਤਾ ਜਾਣਾ ਸੀ ਪਰ ਸਾਮਾਜਿਕ ਕਰਮਚਾਰੀ ਅੰਜਲੀ ਦਮਾਨਿਆ ਵੱਲੋਂ ਇਹ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਬਾਡੀ ਬੈਗਾਂ ਦੀ ਅਸਲੀ ਲਾਗਤ ਬਹੁਤ ਘੱਟ ਹੈ।

ਅੰਜਲੀ ਦਮਾਨਿਆ ਨੇ ਨੇ ਕਿਹਾ, ਜਦੋਂ ਮੈਂ ਕੰਪਨੀ ਦੀ ਵੈਬਸਾਈਟ ਦੀ ਜਾਂਚ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਇਹ ਕੰਪਨੀ ਧਾਤਾਂ ਦੀ ਢਲਾਈ ਦੇ ਕੰਮ ਨਾਲ ਸਬੰਧਤ ਹੈ ਅਤੇ ਇਸ ਦੀ ਬਾਡੀ ਬੈਗ ਨਾਲ ਸਬੰਧਤ ਕੋਈ ਮੁਹਾਰਤ ਨਹੀਂ ਹੈ। ਉਨ੍ਹਾਂ ਨੂੰ ਇੰਨਾ ਵੱਡਾ ਕਾਨਟਰੈਕਟ ਕਿਵੇਂ ਮਿਲ ਸਕਦਾ ਹੈ? ਹਾਲਾਂਕਿ ਹੁਣ ਇਹ ਟੈਂਡਰ ਰੱਦ ਕਰ ਦਿੱਤਾ ਗਿਆ ਹੈ ਤਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਬਾਡੀ ਬੈਗ 600 ਰੁਪਏ ਤੋਂ 1200 ਰੁਪਏ 'ਚ ਆਸਾਨੀ ਨਾਲ ਉਪਲੱਬਧ ਹੈ ਅਤੇ ਬੀ.ਐੱਮ.ਸੀ. ਇਨ੍ਹਾਂ ਨੂੰ 6,719 ਰੁਪਏ ਦੀ ਲਾਗਤ ਨਾਲ ਖਰੀਦ ਰਹੀ ਸੀ। ਇਹ ਬੇਹੱਦ ਘਿਨੌਣਾ ਅਤੇ ਨਾ ਮਨਜ਼ੂਰ ਹੈ।
 

Inder Prajapati

This news is Content Editor Inder Prajapati