ਪਸ਼ੂ ਪ੍ਰੇਮੀਆਂ ਨੂੰ ਸਖ਼ਤ ਚਿਤਾਵਨੀ, ਅਵਾਰਾ ਕੁੱਤਿਆਂ ਨੂੰ ਖਾਣਾ ਖੁਆਉਣਾ ਹੈ ਤਾਂ ਆਪਣੇ ਘਰ 'ਚ ਖੁਆਓ

10/21/2022 4:53:00 PM

ਨਾਗਪੁਰ- ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਅਵਾਰਾ ਕੁੱਤਿਆਂ ਨੂੰ ਲੈ ਕੇ ਸਾਰੇ ਪਸ਼ੂ ਪ੍ਰੇਮੀਆਂ ਨੂੰ ਚਿਤਾਵਨੀ ਦਿੱਤੀ ਹੈ। ਹਾਈ ਕੋਰਟ ਨੇ ਖ਼ਾਸ ਕਰ ਕੇ ਅਜਿਹੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਜੋ ਅਵਾਰਾ ਕੁੱਤਿਆਂ ਨੂੰ ਕਿਤੇ ਵੀ ਜਨਤਕ ਜਗ੍ਹਾ 'ਤੇ ਖੁਆਉਣਾ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ ਕੋਰਟ ਨੇ ਵੀਰਵਾਰ ਨੂੰ ਪੁਲਸ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਨੇ ਅਵਾਰਾ ਕੁੱਤਿਆਂ ਖ਼ਿਲਾਫ਼ ਕਾਰਵਾਈ 'ਚ ਰੁਕਾਵਟ ਬਣਨ ਵਾਲਿਆਂ 'ਤੇ ਕੇਸ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ। ਜੱਜ ਸੁਨੀਲ ਸ਼ੁਕਰੇ ਅਤੇ ਜੱਜ ਅਨਿਲ ਪਾਨਸਰੇ ਦੀ ਬੈਂਚ ਨੇ ਆਦੇਸ਼ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਨੂੰ ਵੀ ਅਵਾਰਾ ਕੁੱਤਿਆਂ ਨੂੰ ਖਾਣਾ ਖੁਆਉਣਾ ਹੈ, ਉਹ ਲੋਕ ਆਪਣੇ ਘਰਾਂ ਨੂੰ ਛੱਡ ਕੇ ਕਿਸੇ ਵੀ ਜਨਤਕ ਜਗ੍ਹਾ 'ਤੇ ਇਹ ਕੰਮ ਨਾ ਕਰਨ।

ਇਹ ਵੀ ਪੜ੍ਹੋ : ਬਿਲਿਕਸ ਬਾਨੋ ਮਾਮਲਾ : SC ਦੋਸ਼ੀਆਂ ਨੂੰ ਮੁਆਫ਼ੀ ਦੇਣ ਖ਼ਿਲਾਫ਼ ਦਾਇਰ ਨਵੀਂ ਪਟੀਸ਼ਨ 'ਤੇ ਸੁਣਵਾਈ ਨੂੰ ਤਿਆਰ

ਬੰਬੇ ਹਾਈ ਕੋਰਟ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਵਾਰਾ ਕੁੱਤਿਆਂ ਲਈ ਜੇਕਰ ਤੁਹਾਨੂੰ ਜ਼ਿਆਦਾ ਹੀ ਪਿਆਰ ਹੈ ਤਾਂ ਇਨ੍ਹਾਂ ਕੁੱਤਿਆਂ ਨੂੰ ਰਸਮੀ ਰੂਪ ਨਾਲ ਗੋਦ ਲੈਣ ਅਤੇ ਨਾਗਪੁਰ ਨਗਰ ਨਿਗਮ (ਐੱਨ.ਐੱਮ.ਸੀ.) ਨਾਲ ਰਜਿਸਟਰੇਸ਼ਨ ਵੀ ਕਰਵਾਉਣ। ਇਸ ਤੋਂ ਬਾਅਦ ਹੀ ਕੁੱਤਿਆਂ ਨੂੰ ਇਸ ਤਰ੍ਹਾਂ ਦਾ ਭੋਜਨ ਅਤੇ ਦੇਖਭਾਲ ਕਰਨ ਦੀ ਇਜਾਜ਼ਤ ਹੋਵੇਗੀ। ਉੱਥੇ ਹੀ ਜੇਕਰ ਜਨਤਕ ਜਗ੍ਹਾ ਅਜਿਹਾ ਕਰਦੇ ਵੇਖੇ ਗਏ ਤਾਂ ਜੁਰਮਾਨਾ ਲਗਾਇਆ ਜਾਵੇਗਾ।'' 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha