ਅਜਿਹਾ ਕੋਈ ਸਬੂਤ ਨਹੀਂ ਹੈ ਕਿ ਕੋਵਿਡ-19 ਲਾਸ਼ਾਂ ਨਾਲ ਵੀ ਫੈਲਦਾ ਹੈ : ਕੋਰਟ

05/22/2020 3:40:14 PM

ਮੁੰਬਈ- ਬੰਬਈ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁੰਬਈ ਨਗਰ ਬਾਡੀ ਕੋਲ ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਦਫਨਾਉਣ ਲਈ ਕਿਸੇ ਵੀ ਕਬਰਸਤਾਨ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਹੈ ਅਤੇ ਅਜਿਹਾ ਕੋਈ ਵਿਗਿਆਨਕ ਅਧਿਐਨ ਨਹੀਂ ਹੋਇਆ, ਜੋ ਇਹ ਦਿਖਾਉਂਦਾ ਹੋਵੇ ਕਿ ਕੋਰੋਨਾ ਵਾਇਰਸ ਮੁਰਦਿਆਂ ਤੋਂ ਵੀ ਫੈਲਦਾ ਹੈ। ਚੀਫ ਜਸਟਿਸ ਦੀਪਾਂਕਰ ਦੱਤਾ ਅਤੇ ਜੱਜ ਐੱਸ.ਐੱਸ. ਸ਼ਿੰਦੇ ਦੀ ਬੈਂਚ ਨੇ ਉਨ੍ਹਾਂ ਪਟੀਸ਼ਨਾਂ ਨੂੰ ਖਾਰਜ ਕਰਦੇ ਹੋਏ ਇਹ ਟਿੱਪਣੀ ਕੀਤੀ, ਜਿਸ 'ਚ ਬੀ.ਐੱਮ.ਸੀ. ਵਲੋਂ ਜਾਰੀ 9 ਅਪ੍ਰੈਲ ਨੂੰ ਸਰਕੂਲਰ ਨੂੰ ਚੁਣੌਤੀ ਦਿੱਤੀ ਗਈ ਸੀ। ਬੀ.ਐੱਮ.ਸੀ. ਨੇ ਸਰਕੂਲਰ ਜਾਰੀ ਕਰ ਕੇ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਦਫਨਾਉਣ ਲਈ 20 ਕਬਰਸਤਾਨਾਂ ਨੂੰ ਚਿੰਨ੍ਹਿਤ ਕੀਤਾ ਸੀ।

ਕੋਰਟ ਨੇ ਕਿਹਾ ਕਿ ਬ੍ਰਹਿਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਵਲੋਂ ਜਾਰੀ ਕੀਤਾ ਗਿਆ ਸਰਕੂਲਰ ਕਾਨੂੰਨ ਦੇ ਅਨੁਰੂਪ ਹੈ ਅਤੇ ਨਗਰ ਬਾਡੀ ਕੋਲ ਅਜਿਹੇ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਦਫਨਾਉਣ ਲਈ ਕਬਰਸਤਾਨਾਂ ਨੂੰ ਚਿੰਨ੍ਹਿਤ ਕਰਨ ਦਾ ਪੂਰਾ ਅਧਿਕਾਰ ਹੈ। ਬੈਂਚ ਨੇ ਕਿਹਾ ਕਿ ਨਗਰ ਬਾਡੀ ਅਤੇ ਹੋਰ ਸੰਬੰਧਤ ਅਥਾਰਟੀ ਕੋਵਿਡ-19 ਦੇ ਮਰੀਜ਼ਾਂ ਦੀਆਂ ਲਾਸ਼ਾਂ ਦਾ ਸੁਰੱਖਿਅਤ ਨਿਪਟਾਰਾ ਕਰਨ ਲਈ ਭਾਰਤ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣ ਕਰਨ। ਉਸ ਨੇ ਕਿਹਾ ਕਿ ਅਜਿਹੇ ਕੋਈ ਵਿਗਿਆਨਕ ਅੰਕੜੇ ਨਹੀਂ ਹਨ, ਜੋ ਇਹ ਦਿਖਾਉਣ ਕਿ ਕੋਵਿਡ-19 ਮ੍ਰਿਤਕ ਤੋਂ ਵੀ ਫੈਲ ਸਕਦਾ ਹੈ।

DIsha

This news is Content Editor DIsha