ਨਿੱਜੀ ਏਅਰਲਾਈਨ ਦੀ ਮਹਿਲਾ ਕਰਮਚਾਰੀ ਨੇ ਕੀਤੀ ਖੁਦਕੁਸ਼ੀ

11/17/2018 12:37:04 PM

ਹਰਿਆਣਾ-ਗੁਰੂਗ੍ਰਾਮ ਦੇ ਸੁਸ਼ਾਤ ਲੋਕ ਏ-ਬਲਾਕ ਸਥਿਤ ਨਿਜੀ ਗੈਸਟ ਹਾਊਸ 'ਚ ਸ਼ੁੱਕਰਵਾਰ ਨੂੰ ਨਿਜੀ ਏਅਰਲਾਈਨ ਦੀ ਕੰਪਨੀ 'ਚ ਸਕਿਓਰਿਟੀ ਵਿਭਾਗ 'ਚ ਤੈਨਾਤ ਇਕ ਮਹਿਲਾਂ ਕਰਮਚਾਰੀ ਨੇ ਪੱਖੇ ਨਾਲ ਲਟਕੇ ਕੇ ਖੁਦਕੁਸ਼ੀ ਕਰ ਲਈ ਹੈ। ਰਿਪੋਰਟ ਮੁਤਾਬਕ ਸੈਕਟਰ-29 ਥਾਣਾ ਪੁਲਸ ਨੇ ਮ੍ਰਿਤਕ ਸਰੀਰ ਨੂੰ ਕਬਜੇ 'ਚ ਲੈ ਲਿਆ। ਕੋਈ ਸੁਸਾਈਡ ਨੋਟ ਨਹੀਂ ਮਿਲਿਆ, ਜਿਸ ਕਾਰਨ ਖੁਦਕੁਸ਼ੀ ਦੇ ਕਾਰਨ ਬਾਰੇ ਪਤਾ ਨਹੀਂ ਲੱਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਮ੍ਰਿਤਕ ਮੌਸਮੀ ਗੌਤਮ (35) ਆਸਾਮ ਦੇ ਗੁਵਾਹਾਟੀ ਦੀ ਰਹਿਣ ਵਾਲੀ ਹੈ, ਜੋ ਕਿ ਨਿੱਜੀ ਜਹਾਜ਼ ਕੰਪਨੀ 'ਚ ਸਕਿਓਰਿਟੀ ਵਿਭਾਗ 'ਚ ਨੌਕਰੀ ਕਰਦੀ ਸੀ। 14 ਨਵੰਬਰ ਨੂੰ ਟ੍ਰੇਨਿੰਗ ਦੇ ਸਿਲਸਿਲੇ 'ਚ ਉਹ ਗੁਰੂਗ੍ਰਾਮ ਆਈ ਸੀ। ਉਹ ਸੁਸ਼ਾਤ ਲੋਕ ਏ-ਬਲਾਕ ਸਥਿਤ ਗੈਸਟ ਹਾਊਸ 'ਚ ਰੁਕੀ ਹੋਈ ਸੀ। ਸ਼ੁੱਕਰਵਾਰ ਨੂੰ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਸ ਨੇ ਵਾਪਸ ਗੁਵਾਹਾਟੀ ਜਾਣਾ ਸੀ।

ਗੈਸਟ ਹਾਊਸ ਕਰਮਚਾਰੀਆਂ ਮੁਤਾਬਕ ਸਵੇਰ ਤੋਂ ਹੀ ਕਮਰੇ 'ਚ ਕੋਈ ਹਲਚਲ ਨਾ ਹੋਣ ਤੋਂ ਬਾਅਦ ਦੁਪਹਿਰ ਲਗਭਗ 12 ਵਜੇ ਪੁਲਸ ਨੂੰ ਸੁਚਿਤ ਕੀਤਾ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਮਰੇ ਦੇ ਦਰਵਾਜ਼ੇ ਨੂੰ ਖੋਲਿਆ ਤਾਂ ਔਰਤ ਪੱਖੇ ਨਾਲ ਲਟਕੀ ਹੋਈ ਮਿਲੀ। ਸੈਕਟਰ-29 ਥਾਣਾ ਪ੍ਰਭਾਰੀ ਇੰਸਪੈਕਟਰ ਅਜੈਬੀਰ ਦੇ ਮੁਤਾਬਕ ਹੁਣ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਸ਼ਨੀਵਾਰ ਨੂੰ ਮ੍ਰਿਤਕ ਦੇ ਪਰਿਵਾਰ ਦੇ ਆਉਣ ਤੋਂ ਬਾਅਦ ਉਨ੍ਹਾਂ ਤੋਂ ਪੁੱਛ-ਗਿੱਛ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।

Iqbalkaur

This news is Content Editor Iqbalkaur