ਕਿਸ਼ਤੀ ਹਾਦਸਾ: ਕੇਰਲ ਪੁਲਸ ਨੇ ਵਿਸ਼ੇਸ਼ ਜਾਂਚ ਟੀਮ ਦਾ ਕੀਤਾ ਗਠਨ, 22 ਲੋਕਾਂ ਨੇ ਗੁਆਈ ਜਾਨ

05/09/2023 1:22:46 PM

ਤਿਰੂਵਨੰਤਪੁਰਮ- ਕੇਰਲ ਪੁਲਸ ਨੇ ਮਲੱਪੁਰਮ ਜ਼ਿਲ੍ਹੇ ਦੇ ਤਾਨੂਰ ਖੇਤਰ 'ਚ ਐਤਵਾਰ ਸ਼ਾਮ ਨੂੰ ਹੋਏ ਕਿਸ਼ਤੀ ਹਾਦਸੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਇਸ ਹਾਦਸੇ 'ਚ 22 ਲੋਕ ਮਾਰੇ ਗਏ ਹਨ। ਇੱਥੇ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਸੂਬਾਈ ਪੁਲਸ ਮੁਖੀ ਅਨਿਲ ਕਾਂਤ ਨੇ ਇਕ ਹੁਕਮ ਜਾਰੀ ਕਰ ਕੇ ਮਲੱਪੁਰਮ ਜ਼ਿਲ੍ਹੇ ਦੇ ਪੁਲਸ ਮੁਖੀ ਸੁਜੀਤ ਦਾਸ ਨੂੰ ਟੀਮ ਦੀ ਅਗਵਾਈ ਸੌਂਪੀ ਗਈ ਹੈ। ਤਾਨੂਰ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਵੀ. ਵੀ. ਬੇਨੀ, ਤਾਨੂਰ ਪੁਲਸ ਸਟੇਸ਼ਨ ਇੰਚਾਰਜ ਜੀਵਨ ਜਾਰਜ ਅਤੇ ਕੋਂਡੋਟੀ, ਸਹਾਇਕ ਪੁਲਸ ਸੁਪਰਡੈਂਟ (ਏ. ਐਸ. ਪੀ) ਭਰਤ ਰੈੱਡੀ ਵਿਸ਼ੇਸ਼ ਜਾਂਚ ਟੀਮ ਦੇ ਹੋਰ ਮੈਂਬਰ ਹੋਣਗੇ।

ਇਹ ਵੀ ਪੜ੍ਹੋ- ਕੇਰਲ ਕਿਸ਼ਤੀ ਹਾਦਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ 22 ਹੋਈ

ਬਿਆਨ ਮੁਤਾਬਕ ਜਾਂਚ ਉੱਤਰੀ ਜ਼ੋਨ ਦੇ ਇੰਸਪੈਕਟਰ ਜਨਰਲ (ਆਈ. ਜੀ), ਨੀਰਜ ਕੁਮਾਰ ਗੁਪਤਾ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਡੀ. ਜੀ. ਪੀ. ਨੂੰ ਜਾਂਚ ਪੂਰੀ ਕਰਨ ਅਤੇ ਜਲਦੀ ਤੋਂ ਜਲਦੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੋਮਵਾਰ ਨੂੰ ਇਸ ਮਾਮਲੇ ਦੀ ਨਿਆਂਇਕ ਜਾਂਚ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਸੀ ਕਿ ਕੇਰਲ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਵੀ ਮਾਮਲੇ ਦੀ ਜਾਂਚ ਕਰੇਗੀ। ਦੱਸ ਦੇਈਏ ਕਿ ਕਿਸ਼ਤੀ  ਐਤਵਾਰ ਸ਼ਾਮ ਕਰੀਬ 7.30 ਵਜੇ ਥੁਵਾਲਥੀਰਾਮ ਤੱਟ 'ਤੇ ਪਲਟ ਗਈ। ਜ਼ਿਲ੍ਹਾ ਅਧਿਕਾਰੀਆਂ ਮੁਤਾਬਕ ਹਾਦਸੇ ਵਿਚ ਮਾਰੇ ਗਏ ਲੋਕਾਂ 'ਚੋਂ 15 ਨਾਬਾਲਗ ਸਨ, ਜਿਨ੍ਹਾਂ ਦੀ ਉਮਰ 8 ਮਹੀਨਿਆਂ ਤੋਂ 17 ਸਾਲ ਦੇ ਵਿਚਕਾਰ ਸੀ ਅਤੇ ਕਿਸ਼ਤੀ ਵਿਚ 37 ਲੋਕ ਸਵਾਰ ਸਨ।

ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ: 35 ਟੁਕੜੇ ਕਰਨ ਵਾਲੇ ਪ੍ਰੇਮੀ ਆਫਤਾਬ ਖ਼ਿਲਾਫ਼ ਅਦਾਲਤ ਨੇ ਇਹ ਦੋਸ਼ ਕੀਤੇ ਤੈਅ

Tanu

This news is Content Editor Tanu