ਤਾਮਿਲਨਾਡੂ ਦੇ ਸਕੂਲੀ ਸਿੱਖਿਆ ਮੰਤਰੀ ਨੇ ਕਿਹਾ: 10ਵੀਂ ਬੋਰਡ ਪ੍ਰੀਖਿਆ ਹੁਣ ਹੋਰ ਮੁਲਤਵੀ ਨਹੀਂ ਹੋਣਗੀਆਂ

05/21/2020 8:04:21 PM

ਇਰੋਡ - ਤਾਮਿਲਨਾਡੂ ਦੇ ਸਕੂਲੀ ਸਿੱਖਿਆ ਮੰਤਰੀ ਦੇ ਏ ਸੇਂਗੋਂਟਾਇਨ ਨੇ ਵੀਰਵਾਰ ਨੂੰ ਕਿਹਾ ਕਿ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਹੁਣ ਹੋਰ ਮੁਲਤਵੀ ਨਹੀਂ ਕੀਤੀਆਂ ਜਾਣਗੀਆਂ।    ਤਾਮਿਲਨਾਡੂ ਦੇ ਮੁੱਖ ਮੰਤਰੀ ਰਾਹਤ ਫੰਡ ਲਈ ਪ੍ਰਾਇਮਰੀ ਸਕੂਲ ਟੀਚਰਜ਼ ਐਸੋਸੀਏਸ਼ਨ ਵਲੋਂ 1.6 ਕਰੋੜ ਰੁਪਏ ਪ੍ਰਾਪਤ ਕਰਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਕੋਵਿਡ-19 ਲਾਕਡਾਊਨ ਦੇ ਵਿਸਥਾਰ ਕਾਰਨ ਪ੍ਰੀਖਿਆਵਾਂ ਨੂੰ 15 ਜੂਨ ਤੱਕ ਲਈ ਮੁਲਤਵੀ ਕਰਣਾ ਜ਼ਰੂਰੀ ਹੋ ਗਿਆ ਸੀ।    ਉਨ੍ਹਾਂ ਨੇ ਕਿਹਾ, ਹੁਣ ਹੋਰ ਪਿੱਛੇ ਪਾਉਣ ਦੀ ਕੋਈ ਗੁੰਜਾਇਸ਼ ਨਹੀਂ ਹੈ ਅਤੇ ਅਸੀਂ ਪਹਾੜੀ ਖੇਤਰ  ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜਾਉਣ ਦੀ ਵਿਵਸਥਾ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਦਸਵੀਂ ਦੀ ਪ੍ਰੀਖਿਆ ਪਿਛਲੇ ਸਾਲ 3,084 ਕੇਂਦਰਾਂ 'ਤੇ ਹੋਈ ਸੀ ਅਤੇ ਇਸ ਵਾਰ 12,500 ਕੇਂਦਰਾਂ 'ਤੇ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾਣਗੀਆਂ। ਹਰ ਇੱਕ ਪ੍ਰੀਖਿਆ ਕੇਂਦਰ 'ਤੇ ਸਾਮਾਜਕ ਦੂਰੀ ਦੇ ਨਿਯਮ ਦਾ ਪਾਲਣ ਕੀਤਾ ਜਾਵੇਗਾ।

Inder Prajapati

This news is Content Editor Inder Prajapati