ਗ੍ਰੇਟਰ ਨੋਇਡਾ ਦੇ ਬਲੂ ਸੈਫਾਇਰ ਮਾਲ ''ਚ ਵੱਡਾ ਹਾਦਸਾ, ਛੱਤ ਤੋਂ ਗ੍ਰਿੱਲ ਡਿੱਗਣ ਨਾਲ ਦੋ ਲੋਕਾਂ ਮੌਤ

03/03/2024 2:28:40 PM

ਗ੍ਰੇਟਰ ਨੋਇਡਾ- ਗ੍ਰੇਟਰ ਨੋਇਡਾ ਵੈਸਟ ਦੇ ਬਿਸਰਖ ਥਾਣਾ ਖੇਤਰ ਸਥਿਤ ਬਲੂ ਸੈਫਾਇਰ ਮਾਲ ਦੀ ਛੱਤ ਤੋਂ ਗ੍ਰਿੱਲ ਡਿੱਗਣ ਨਾਲ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਇਸ ਦੌਰਾਨ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਵਧੀਕ ਡੀ.ਸੀ.ਪੀ. ਹਰਦੇਸ਼ ਕਠਾਰੀਆ ਨੇ ਦੱਸਿਆ ਕਿ ਥਾਣਾ ਬਿਸਰਖ ਇਲਾਕੇ ਵਿੱਚ ਸਥਿਤ ਹਸਪਤਾਲ ਤੋਂ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਬਲੂ ਸੈਫਾਇਰ ਮਾਲ ਦੀ ਛੱਤ ਤੋਂ ਲੋਹੇ ਦਾ ਢਾਂਚਾ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਵਧੀਕ ਡੀ.ਸੀ.ਪੀ. ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਹਰਿੰਦਰ ਭਾਟੀ ਪੁੱਤਰ ਰਾਜਿੰਦਰ ਭਾਟੀ ਵਾਸੀ ਵਿਜੇਨਗਰ, ਗਾਜ਼ੀਆਬਾਦ ਅਤੇ ਸ਼ਕੀਲ ਪੁੱਤਰ ਛੋਟੇ ਖਾਨ ਸ਼ਾਮਲ ਹਨ। ਪੁਲਸ ਵੱਲੋਂ ਪੰਚਨਾਮਾ ਭਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਸੀਨੀਅਰ ਅਧਿਕਾਰੀ ਅਤੇ ਪੁਲਿਸ ਬਲ ਮੌਕੇ 'ਤੇ ਮੌਜੂਦ ਹਨ, ਹੋਰ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Rakesh

This news is Content Editor Rakesh