ਫੋਨ ਦੀ ਨੀਲੀ ਰੌਸ਼ਨੀ ਨਾਲ ਛੇਤੀ ਬੁੱਢੇ ਹੋ ਰਹੇ ਲੋਕ

10/23/2019 1:00:01 AM

ਨਵੀਂ ਦਿੱਲੀ (ਹਿੰ.)-ਸਮਾਰਟਫੋਨ ਤੇ ਕੰਪਿਊਟਰ ਲੋਕਾਂ ਨੂੰ ਛੇਤੀ ਬੁੱਢਾ ਬਣਾ ਰਹੇ ਹਨ। ਇਕ ਰਿਸਰਚ 'ਚ ਇਹ ਪਤਾ ਲੱਗਾ ਹੈ। ਇਨ੍ਹਾਂ ਉਪਕਰਣਾਂ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਦੇ ਸੰਪਰਕ 'ਚ ਆਉਣ ਨਾਲ ਲੋਕ ਬੁਢੇਪੇ ਵੱਲ ਵਧ ਰਹੇ ਹਨ। ਇਹ ਰਿਸਰਚ ਓਰੇਗਨ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਕੀਤੀ ਗਈ।

ਨਸ਼ਟ ਹੋ ਜਾਂਦੀਆਂ ਹਨ ਕੋਸ਼ਿਕਾਵਾਂ 
ਖੋਜਕਾਰਾਂ ਨੇ ਰਿਸਰਚ 'ਚ ਪਾਇਆ ਕਿ ਮੋਬਾਇਲ ਅਤੇ ਕੰਪਿਊਟਰ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੀ ਹੈ। ਭਾਵੇਂ ਇਹ ਰੌਸ਼ਨੀ ਸਿੱਧੇ ਤੁਹਾਡੀਆਂ ਅੱਖਾਂ 'ਚ ਨਾ ਪੈ ਰਹੀ ਹੋਵੇ। ਰਿਸਰਚ ਦੇ ਲੇਖਕ ਅਤੇ ਪ੍ਰੋਫੈਸਰ ਜੈਗਾ ਗਾਇਬੁਲਟਾਇਕਜ ਨੇ ਕਿਹਾ, ''ਆਰਟੀਫੀਸ਼ਅਲ ਰੌਸ਼ਨੀ ਜੀਵਨਕਾਲ ਨੂੰ ਘੱਟ ਕਰ ਦਿੰਦੀ ਹੈ। ਇਹ ਛੇਤੀ ਮੌਤ ਦਾ ਕਾਰਨ ਬਣ ਸਕਦੀ ਹੈ। ਇਹ ਰਿਸਰਚ ਮੱਖੀਆਂ 'ਤੇ ਕੀਤੀ ਗਈ, ਕਿਉਂਕਿ ਇਨ੍ਹਾਂ ਦੀਆਂ ਕੋਸ਼ਿਕਾਵਾਂ 'ਚ ਇਨਸਾਨਾਂ ਵਾਂਗ ਹੀ ਲੱਛਣ ਵਿਖਾਈ ਦਿੰਦੇ ਹਨ।

ਕੁਦਰਤੀ ਰੌਸ਼ਨੀ ਜ਼ਰੂਰੀ
ਰਿਸਰਚ ਮੁਤਾਬਕ ਜਿਹੜੇ ਲੋਕ ਨੀਲੀ ਐੱਲ. ਈ. ਡੀ. ਦੇ ਸੰਪਰਕ 'ਚ ਰਹਿੰਦੇ ਹਨ, ਉਨ੍ਹਾਂ ਦੇ ਦਿਮਾਗ ਦੀਆਂ ਨਰਵਸ ਅਤੇ ਰੈਟਿਨਾ ਕੋਸ਼ਿਕਾਵਾਂ ਨੁਕਸਾਨੀਆਂ ਜਾਂਦੀਆਂ ਹਨ। ਰਿਸਰਚ ਦੇ ਲੇਖਕ ਦਾ ਕਹਿਣਾ ਹੈ ਕਿ ਇਨਸਾਨਾਂ ਅਤੇ ਜਾਨਵਰਾਂ ਦੇ ਤੰਦਰੁਸਤ ਰਹਿਣ ਲਈ ਕੁਦਰਤੀ ਰੌਸ਼ਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਰੀਰ ਦੀ ਜੈਵਿਕ ਘੜੀ ਨੂੰ ਉਤੇਜਿਤ ਕਰਦੀ ਹੈ, ਜੋ ਬਦਲੇ 'ਚ ਦਿਮਾਗ ਦੀਆਂ ਗਤੀਵਿਧੀਆਂ, ਹਾਰਮੋਨ ਉਤਪਾਦਨ ਅਤੇ ਕੋਸ਼ਿਕਾਵਾਂ ਨੂੰ ਜਿਊਂਦਾ ਕਰਦੀ ਹੈ। ਖੋਜਕਾਰ ਇਹ ਮੰਨਦੇ ਹਨ ਕਿ ਜ਼ਿਆਦਾਤਰ ਲੋਕਾਂ ਲਈ ਫੋਨ ਅਤੇ ਲੈਪਟਾਪ ਤਿਆਗਣਾਂ ਅੱਖਾਂ ਦੀ ਸੁਰੱਖਿਆ ਦਾ ਇਕ ਸਹੀ ਬਦਲ ਨਹੀਂ ਹੋ ਸਕਦਾ।

ਆਰਟੀਫੀਸ਼ੀਅਲ ਰੌਸ਼ਨੀ ਦੇ ਸੰਪਰਕ 'ਚ ਰਹਿਣ ਨਾਲ ਕਈ ਖਤਰੇ 
ਰਿਸਰਚ ਮੁਤਾਬਕ ਲੰਬੇ ਸਮੇਂ ਤੱਕ ਆਰਟੀਫੀਸ਼ੀਅਲ ਰੌਸ਼ਨੀ ਦੇ ਸੰਪਰਕ 'ਚ ਰਹਿਣ ਨਾਲ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਹ ਸਰੀਰ 'ਚ ਮੇਲਾਟੋਨਿਨ ਹਾਰਮੋਨ ਦਾ ਉਤਪਾਦਨ ਘੱਟ ਕਰ ਦਿੰਦੀ ਹੈ। ਇਹ ਹਾਰਮੋਨ ਸਰੀਰ ਨੂੰ ਆਪਣਾ ਨੀਂਦ ਚੱਕਰ ਬਣਾਈ ਰੱਖਣ 'ਚ ਮਦਦ ਕਰਦਾ ਹੈ। ਨੀਲੀ ਰੌਸ਼ਨੀ ਹੋਰ ਹਾਰਮੋਨਸ ਨੂੰ ਵੀ ਨਸ਼ਟ ਕਰਦੀ ਹੈ, ਜਿਸ ਨਾਲ ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ਹੋ ਸਕਦਾ ਹੈ।

Karan Kumar

This news is Content Editor Karan Kumar