ਸੌਰ ਤੂਫਾਨ ਕਾਰਨ ਅਗਲੇ ਕੁਝ ਘੰਟੇ ਭਾਰੀ, ਬੰਦ ਹੋ ਸਕਦੇ ਹਨ ਮੋਬਾਇਲ ਤੇ ਟੀ. ਵੀ.

05/08/2018 1:51:09 PM

ਨਵੀਂ ਦਿੱਲੀ - ਆਉਣ ਵਾਲੇ ਕੁਝ ਘੰਟੇ ਕੁਝ ਸਮੇਂ ਲਈ ਬਲੈਕ ਆਊਟ ਵਰਗੀ ਸਥਿਤੀ ਪੈਦਾ ਕਰ ਸਕਦੇ ਹਨ। ਮਾਹਰਾਂ ਅਨੁਸਾਰ ਪ੍ਰਿਥਵੀ ਨਾਲ ਸੋਲਰ ਤੂਫਾਨ ਟਕਰਾਅ ਸਕਦਾ ਹੈ। ਸੂਰਜ ਵਿਚ ਇਕ 'ਕੋਰੋਨਲ ਹੋਲ'(ਛੇਕ) ਹੋਵੇਗਾ ਜਿਸ ਵਿਚੋਂ ਭਾਰੀ ਮਾਤਰਾ ਵਿਚ ਊਰਜਾ ਨਿਕਲੇਗੀ। ਜੇਕਰ ਇਹ 'ਸੋਲਰ ਸਟਾਰਮ' ਪ੍ਰਿਥਵੀ ਨਾਲ ਟਕਰਾਉਂਦਾ ਹੈ ਤਾਂ ਇਸ ਨਾਲ ਸੈਟੇਲਾਈਟ ਅਧਾਰਿਤ ਮੋਬਾਇਲ, ਟੀ.ਵੀ. ਅਤੇ ਜੀ.ਪੀ. ਆਦਿ ਸੇਵਾਵਾਂ ਠੱਪ  ਹੋ ਜਾਣਗੀਆਂ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਇਕ ਤਸਵੀਰ ਵੀ ਜਾਰੀ ਕੀਤੀ ਹੈ ਜਿਸ ਵਿਚ ਸੂਰਜ ਤੋਂ ਉੱਠ ਰਹੇ ਗੈਸਾਂ ਦੇ ਤੂਫਾਨ ਨੂੰ ਦੇਖਿਆ ਜਾ ਸਕਦਾ ਹੈ।

ਸੂਰਜ ਉਗਲੇਗਾ ਗਰਮ ਤੂਫਾਨ
ਰਿਪੋਰਟ ਮੁਤਾਬਕ ਇਹ ਤੂਫਾਨ ਧਰਤੀ ਦੇ ਸੋਲਰ ਡਿਸਕ ਦੇ ਲਗਭਗ ਅੱਧੇ ਹਿੱਸੇ ਨੂੰ ਕੱਟਦੇ ਹੋਏ ਇਕ ਵੱਡਾ ਸਾਰਾ ਛੇਕ ਬਣਾਵੇਗਾ, ਜਿਸ ਕਾਰਨ ਸੂਰਜ ਦੇ ਵਾਯੂਮੰਡਲ ਤੋਂ ਪ੍ਰਿਥਵੀ ਵੱਲ ਬਹੁਤ ਹੀ ਗਰਮ ਹਵਾ ਦਾ ਤੂਫਾਨ ਆਵੇਗਾ। ਨੈਸ਼ਨਲ ਓਸ਼ਨ ਐਂਡ ਐਟਮਾਸਫਿਅਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ 'ਸੋਲਰ ਸਟਾਰਮ'(ਸੂਰਜੀ ਤੂਫਾਨ) ਜੀ-1 ਸ਼੍ਰੇਣੀ ਦਾ ਹੈ। ਯਾਨੀ ਇਹ ਤੂਫਾਨ ਹਲਕਾ ਹੋਵੇਗਾ, ਪਰ ਇਸ ਦੇ ਨਾਲ ਵੀ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਇਹ ਸੂਰਜੀ ਤੂਫਾਨ ਪ੍ਰਿਥਵੀ ਨੂੰ ਪਹੁੰਚਾ ਸਕਦਾ ਹੈ ਨੁਕਸਾਨ
ਐਸੋਸੀਏਸ਼ਨ ਫੋਰਕਾਸਟ ਦਾ ਕਹਿਣਾ ਹੈ ਕਿ ਜੀ-1 ਸ਼੍ਰੇਣੀ ਦਾ ਜਿਓਮੈਗਨੇਟਿਕ ਤੂਫਾਨ 48 ਘੰਟੇ 'ਚ ਉਸ ਸਮੇਂ ਆ ਸਕਦਾ ਹੈ ਜਦੋਂ ਸੌਰ ਹਵਾਵਾਂ ਚਲਣਗੀਆਂ। ਚੁੰਬਕੀ ਤੂਫਾਨ ਨੂੰ ਸੌਰ ਤੂਫਾਨ ਕਹਿੰਦੇ ਹਨ, ਜੋ ਕਿ ਸੂਰਜ ਦੀ ਸਤਹ 'ਤੇ ਆਈ ਅਸਥਾਈ ਤਬਦੀਲੀ ਤੋਂ ਪੈਦਾ ਹੁੰਦਾ ਹੈ। ਇਨ੍ਹਾਂ ਨੂੰ ਪੰਜ ਸ਼੍ਰੇਣੀ ਜੀ-1, ਜੀ-2, ਜੀ-3, ਜੀ-4 ਅਤੇ ਜੀ-5 ਵਿਚ ਵੰਡਿਆ ਗਿਆ ਹੈ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਜੀ-5 ਸ਼ੇਣੀ ਦਾ ਤੂਫਾਨ ਪ੍ਰਿਥਵੀ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਸੋਲਰ ਸਟਾਰਮ ਨੂੰ ਲੈ ਕੇ ਸਕਾਈਮੇਟ ਦੇ ਵਿਗਿਆਨੀ ਡਾ. ਮਹੇਸ਼ ਪਲਾਵਤ ਦਾ ਕਹਿਣਾ ਹੈ ਕਿ ਜੀ-1 ਸ਼੍ਰੇਣੀ 'ਚ ਪਾਵਰ ਗਰਿੱਡ 'ਤੇ ਸਭ ਤੋਂ ਵਧ ਪ੍ਰਭਾਵ ਪੈਂਦਾ ਹੈ। ਪ੍ਰਵਾਸੀ ਪੰਛੀਆਂ 'ਤੇ ਵੀ ਇਸ ਦਾ ਗੰਭੀਰ ਅਸਰ ਪੈ ਸਕਦਾ ਹੈ। ਇਸ ਤੂਫਾਨ ਦਾ ਵਿਆਪਕ ਅਸਰ ਅਮਰੀਕਾ ਅਤੇ ਯੂ.ਕੇ. ਵਿਚ ਵਧ ਹੋਣ ਦੀ ਸੰਭਾਵਨਾ ਹੈ।

ਅਗਲੇ ਕੁਝ ਘੰਟਿਆਂ ਵਿਚ ਧਰਤੀ ਨਾਲ ਸੌਰ ਤੂਫਾਨ ਟਕਰਾਅ ਸਕਦਾ ਹੈ। ਇਸ ਨਾਲ ਟੀ. ਵੀ. ਅਤੇ ਸੈਟੇਲਾਈਟ ਮੋਬਾਇਲ ਸੇਵਾ ਠੱਪ ਹੋ ਸਕਦੀ ਹੈ। ਇੰਟਰਨੈਸ਼ਨਲ ਬਿਜ਼ਨੈੱਸ ਟਾਈਮਜ਼ ਨੇ ਅਮਰੀਕੀ ਸਪੇਸ ਨੂੰ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਰਾਜਧਾਨੀ ਦਿੱਲੀ ਵਿਚ ਸ਼ਾਮ ਨੂੰ ਲੱਗਣ ਵਾਲੇ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਇਸ ਤੂਫਾਨ ਨੇ ਪੱਛਮੀ ਰਾਜਸਥਾਨ ਵਿਚ ਵੀ ਦਸਤਕ ਦਿੱਤੀ ਸੀ, ਜਿਥੇ ਬੀਕਾਨੇਰ ਅਤੇ ਜੈਸਲਮੇਰ ਵਿਚ ਧੂੜ ਭਰਿਆ ਤੂਫਾਨ ਆਇਆ ਸੀ। ਦਿੱਲੀ ਵਿਚ 9 ਹਵਾਈ ਉਡਾਣਾਂ ਵਿਚ 22 ਮਿੰਟ ਦੀ ਦੇਰੀ ਦਰਜ ਕੀਤੀ ਗਈ। 


ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੀ ਚਿਨਾਬ ਘਾਟੀ ਦੇ ਉਪਰਲੇ ਇਲਾਕਿਆਂ ਵਿਚ ਅੱਜ ਬਰਫਬਾਰੀ ਕਾਰਨ ਮੌਸਮ ਇਕ ਵਾਰ ਫਿਰ ਸੁਹਾਵਣਾ ਹੋ ਗਿਆ। ਟੂਰਿਸਟ ਸਥਾਨ ਰੋਹਤਾਂਗ ਦੱਰੇ ਵਿਚ ਅੱਧਾ ਫੁੱਟ ਬਰਫਬਾਰੀ ਹੋਈ ਹੈ, ਜਿਸ ਕਾਰਨ ਉਥੇ ਆਵਾਜਾਈ ਬੰਦ ਹੋ ਗਈ ਹੈ। 


ਬਰਫਬਾਰੀ ਨੇ ਇਕ ਵਾਰ ਫਿਰ ਬੀ. ਆਰ. ਓ.  ਵਲੋਂ ਮਨਾਲੀ-ਲੇਹ ਮਾਰਗ  ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਗ੍ਰਾਂਫੂ-ਸੁਮਦੋ ਮਾਰਗ ਸ਼ਨੀਵਾਰ ਨੂੰ ਬੀ. ਆਰ. ਓ. ਨੇ ਬਹਾਲ ਕਰ ਦਿੱਤਾ ਸੀ ਪਰ ਕੁੰਜੁਮ ਦੱਰੇ 'ਚ ਹੋ ਰਹੀ ਬਰਫਬਾਰੀ ਨਾਲ ਗ੍ਰਾਂਫੂ-ਸੁਮਦੋ ਮਾਰਗ ਫਿਰ ਬੰਦ ਹੋ ਗਿਆ ਹੈ। ਮਨਾਲੀ-ਕੇਲਾਂਗ ਮਾਰਗ 'ਤੇ ਐੱਚ. ਆਰ. ਟੀ. ਸੀ. ਦੀ ਬੱਸ ਸੇਵਾ ਵੀ ਪ੍ਰਭਾਵਿਤ ਹੋਈ ਹੈ। ਰੋਹਤਾਂਗ ਵਿਚ ਬਰਫਬਾਰੀ ਕਾਰਨ ਵਾਹਨਾਂ ਦੇ ਪਹੀਏ ਰੁਕ ਗਏ ਹਨ। ਰੋਹਤਾਂਗ ਸਣੇ ਕੁੱਲੂ ਤੇ ਲਾਹੌਲ ਸਪਿਤੀ ਦੀਆਂ ਸਾਰੀਆਂ ਉਚੀਆਂ ਚੋਟੀਆਂ ਬਰਫ ਦੀ ਸਫੈਦ ਚਾਦਰ ਨਾਲ ਢਕੀਆਂ ਗਈਆਂ ਹਨ।