ਤ੍ਰਿਪੁਰਾ-ਨਾਗਾਲੈਂਡ 'ਚ ਲਹਿਰਾਇਆ ਭਾਜਪਾ ਦਾ ਝੰਡਾ, ਕੇਵਲ ਸਿੰਘ ਢਿੱਲੋਂ ਨੇ ਟਵੀਟ ਕਰ ਦਿੱਤੀ ਵਧਾਈ

03/02/2023 7:30:23 PM

ਨੈਸ਼ਨਲ ਡੈਸਕ : ਉੱਤਰ-ਪੂਰਬੀ ਭਾਰਤੀ ਰਾਜਾਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਗਿਣਤੀ ਵਿੱਚ ਸਥਿਤੀ ਲਗਭਗ ਸਾਫ਼ ਹੈ, ਨਾਗਾਲੈਂਡ ਵਿੱਚ ਭਾਜਪਾ-ਐੱਨਡੀਪੀਪੀ ਗਠਜੋੜ ਨੂੰ ਬਹੁਮਤ ਮਿਲਿਆ ਹੈ। ਤ੍ਰਿਪੁਰਾ ਦੇ ਰੁਝਾਨਾਂ 'ਚ ਭਾਜਪਾ+ ਨੂੰ ਬਹੁਮਤ ਮਿਲਿਆ ਹੈ, ਜਦੋਂ ਕਿ ਮੇਘਾਲਿਆ ਦੇ ਰੁਝਾਨਾਂ ਵਿੱਚ ਐੱਨਪੀਪੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ।

ਇਹ ਵੀ ਪੜ੍ਹੋ : ਇਟਲੀ 'ਚ ਪੰਜਾਬੀਆਂ ਦੀਆਂ ਆਪਸੀ ਰੰਜਿਸ਼ਾਂ ਸਮੁੱਚੇ ਭਾਈਚਾਰੇ ਲਈ ਬਣ ਰਹੀਆਂ ਸ਼ਰਮਿੰਦਗੀ ਦਾ ਵੱਡਾ ਕਾਰਨ

ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਟਵੀਟ ਕਰ ਤ੍ਰਿਪੁਰਾ ਅਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ 'ਚ ਭਾਜਪਾ, ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੀ ਭਾਈਵਾਲ ਪਾਰਟੀ ਦੀ ਭਾਰੀ ਜਿੱਤ ਲਈ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh