ਭਾਜਪਾ ਨੂੰ ਅਗਲੇ ਸਾਲ ਜਨਵਰੀ ਤਕ ਮਿਲੇਗਾ ਨਵਾਂ ਪ੍ਰਧਾਨ

09/22/2019 1:20:42 PM

ਨਵੀਂ ਦਿੱਲੀ (ਭਾਸ਼ਾ)— ਕੇਂਦਰ 'ਚ ਸੱਤਾਧਾਰੀ ਭਾਜਪਾ ਪਾਰਟੀ ਦੀ ਕਮਾਨ ਅਗਲੇ ਸਾਲ ਜਨਵਰੀ ਤਕ ਪੁਰੀ ਤਰ੍ਹਾਂ ਨਾਲ ਜੇ. ਪੀ. ਨੱਢਾ ਦੇ ਹੱਥ 'ਚ ਆਉਣਾ ਲੱਗਭਗ ਤੈਅ ਮੰਨਿਆ ਜਾ ਰਿਹਾ ਹੈ। ਅਜਿਹੀ ਉਮੀਦ ਹੈ ਕਿ ਭਾਜਪਾ ਦੇ ਸੰਗਠਨਾਤਮਕ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨੱਢਾ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇਗੀ। ਅਜੇ ਉਹ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਹਨ। ਭਾਜਪਾ ਦੇ ਸੰਗਠਨਾਤਮਕ ਚੋਣ ਪ੍ਰਕਿਰਿਆ ਬੂਥ ਪੱਧਰ ਦੀ ਚੋਣ 11 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਬੋਰਡ, ਜ਼ਿਲਾ ਅਤੇ ਸੂਬਿਆਂ ਦੇ ਪ੍ਰਧਾਨ ਦੀ ਚੋਣ 15 ਦਸੰਬਰ ਤਕ ਪੂਰੀ ਕੀਤੀ ਜਾਣੀ ਹੈ। ਇਸ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਵਿਚ ਕਰੀਬ ਇਕ ਮਹੀਨੇ ਦਾ ਸਮਾਂ ਲੱਗੇਗਾ। ਅਜਿਹੇ ਵਿਚ ਪਾਰਟੀ ਦੇ ਪ੍ਰਧਾਨ ਦੇ ਨਾਮ 'ਤੇ ਜਨਵਰੀ ਤਕ ਮੋਹਰ ਲੱਗ ਜਾਵੇਗੀ। 
ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਸ਼ਟਰੀ ਚੋਣ ਮੁਖੀ ਰਾਧਾ ਮੋਹਨ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਸੰਗਠਨਾਤਮਕ ਚੋਣ ਪ੍ਰਕਿਰਿਆ ਤਹਿਤ ਬੂਥ ਪੱਧਰ ਦੀ ਚੋਣ 11 ਸਤੰਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ 30 ਸਤੰਬਰ ਤਕ ਪੂਰੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ 11-31 ਅਕਤੂਬਰ ਤਕ ਬੋਰਡ ਪੱਧਰ ਦੀਆਂ ਚੋਣਾਂ ਹੋਣਗੀਆਂ। 11-30 ਨਵੰਬਰ ਤਕ ਜ਼ਿਲਾ ਪੱਧਰ ਦੀਆਂ ਚੋਣਾਂ ਅਤੇ 1-15 ਦਸੰਬਰ ਤਕ ਸੂਬਾ ਪੱਧਰ ਦੀਆਂ ਚੋਣਾਂ ਹੋਣਗੀਆਂ। ਸਿੰਘ ਨੇ ਅੱਗੇ ਦੱਸਿਆ ਕਿ 15 ਦਸੰਬਰ ਤੋਂ ਬਾਅਦ ਹੀ ਰਾਸ਼ਟਰੀ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜਦੋਂ ਸੂਬਿਆਂ ਦੇ ਪ੍ਰਧਾਨਾਂ ਅਤੇ ਰਾਸ਼ਟਰੀ ਪ੍ਰਤੀਨਿਧੀਆਂ ਦੀ ਚੋਣ ਹੋ ਜਾਵੇਗੀ। ਇਸ ਤੋਂ ਬਾਅਦ ਹੀ ਵੋਟਿੰਗ ਸੂਚੀ ਤਿਆਰ ਹੋਵੇਗੀ। ਮਹਾਰਸ਼ਟਰ, ਹਰਿਆਣਾ 'ਚ ਵਿਧਾਨ ਸਭਾ ਚੋਣਾਂ ਕਾਰਨ ਸੰਗਠਨਾਤਮਕ ਚੋਣਾਂ ਨਹੀਂ ਹੋ ਰਹੀਆਂ ਹਨ। 
ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਦੇ 2019 ਦੀਆਂ ਲੋਕ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਮੋਦੀ ਸਰਕਾਰ ਵਿਚ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣ ਕਾਰਨ ਪਾਰਟੀ ਦੇ ਨਵੇਂ ਪ੍ਰਧਾਨ ਦੀ ਕਵਾਇਦ ਸ਼ੁਰੂ ਹੋਈ। ਇਸ ਦੌਰਾਨ ਅਮਿਤ ਸ਼ਾਹ ਰਾਸ਼ਟਰੀ ਪ੍ਰਧਾਨ ਬਣੇ ਹਨ, ਜਦਕਿ ਜੇ. ਪੀ. ਨੱਢਾ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। 

Tanu

This news is Content Editor Tanu