ਆਰਟੀਕਲ 370 ਨੂੰ ਲੈ ਕੇ ਬੀਜੇਪੀ 1 ਸਤੰਬਰ ਤੋਂ ਸ਼ੁਰੂ ਕਰੇਗੀ ਜਨ ਜਾਗਰਣ ਮੁਹਿੰਮ

08/21/2019 10:50:37 PM

ਨਵੀਂ ਦਿੱਲੀ— ਜੰਮੂ ਕਸ਼ਮੀਰ ਤੋਂ ਆਰਟੀਕਲ 370 ਤੇ 35ਏ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਹੁਣ ਬੀਜੇਪੀ ਇਸ ਨੂੰ ਲੈ ਕੇ ਪੂਰੇ ਦੇਸ਼ 'ਚ ਜਨ ਜਾਗਰਣ ਤੇ ਸੰਪਰਕ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਹੈ। ਇਸ ਮੁਹਿੰਮ ਦੇ ਜ਼ਰੀਏ ਬੀਜੇਪੀ ਦੇਸ਼ ਦੇ ਲੋਕਾਂ ਵਿਚਾਲੇ ਆਰਟੀਕਲ 370 ਹਟਾਉਣ ਦੇ ਫਾਇਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਪੂਰੇ ਦੇਸ਼ 'ਚ 370 ਥਾਵਾਂ 'ਤੇ ਸੰਪਰਕ ਤੇ ਜਨ ਜਾਗਰਣ ਮੁਹਿੰਮ ਚਲਾਏਗੀ। ਜਿਸ 'ਚ ਪਾਰਟੀ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਿੱਸਾ ਲੈਣਗੇ। ਇਸ ਪ੍ਰੋਗਰਾਮ 'ਚ ਸ਼ਾਹ ਤੋਂ ਇਲਾਵਾ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ, ਸਾਰੇ ਕੇਂਦਰੀ ਮੰਤਰੀ, ਬੀਜੇਪੀ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਤੇ ਹੋਰ ਨੇਤਾ ਸ਼ਾਮਲ ਹੋਣਗੇ।

Inder Prajapati

This news is Content Editor Inder Prajapati