ਸ਼ਿਵ ਸੈਨਾ ਨੇ ਆਦਿਤਿਆ ਠਾਕਰੇ ਨੂੰ ਦੱਸਿਆ ਭਵਿੱਖੀ ਮੁੱਖ ਮੰਤਰੀ

10/26/2019 10:36:25 AM

ਨਵੀਂ ਦਿੱਲੀ— ਭਾਜਪਾ ਦੇ ਪੁਰਾਣੇ ਸਹਿਯੋਗੀ ਅਤੇ ਮਹਾਰਾਸ਼ਟਰ ਦੀ ਸੱਤਾ ਵਿਚ ਪ੍ਰਮੁੱਖ ਭਾਈਵਾਲ ਸ਼ਿਵ ਸੈਨਾ ਆਪਣੇ ਫਿਫਟੀ-ਫਿਫਟੀ ਫਾਰਮੂਲੇ ਤਹਿਤ ਭਾਜਪਾ 'ਤੇ ਦਬਾਅ ਬਣਾਉਣ ਵਿਚ ਲੱਗੀ ਹੋਈ ਹੈ ਅਤੇ ਸ਼ੁੱਕਰਵਾਰ ਨੂੰ ਇਕ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਉਸਨੇ ਆਦਿਤਿਆ ਠਾਕਰੇ ਨੂੰ 'ਭਵਿੱਖੀ ਮੁੱਖ ਮੰਤਰੀ' ਦੱਸਿਆ ਹੈ।

ਸ਼ਿਵ ਸੈਨਾ ਨੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਆਪਣੇ ਅਖਬਾਰ 'ਸਾਮਨਾ' ਵਿਚ ਸੰਪਾਦਕੀ ਵਿਚ ਪਾਰਟੀ ਦੇ ਸਭਨਾ ਸ਼ੁਭਚਿੰਤਕਾਂ ਨੂੰ 'ਸੱਤਾ ਦਾ ਹੰਕਾਰ' ਦਾ ਪ੍ਰਦਰਸ਼ਨ ਨਾ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ। ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ-ਸ਼ਿਵ ਸੈਨਾ ਸੱਤਾ ਵਿਚ ਮੁੜ ਪਰਤੀ ਹੈ। ਭਾਵੇਂ ਉਨ੍ਹਾਂ ਦੀਆਂ ਸੀਟਾਂ ਦੀ ਗਿਣਤੀ ਵਿਚ ਕਮੀ ਆਈ ਹੈ ਅਤੇ ਇਹ ਸਥਿਤੀ ਉਸ ਸੋਚ ਨੂੰ ਖਾਰਜ ਕਰਦੀ ਹੈ ਕਿ ਭੰਨ-ਤੋੜ ਦੀ ਰਾਜਨੀਤੀ ਅਤੇ ਵਿਰੋਧੀ ਪਾਰਟੀਆਂ ਨੂੰ ਦੋਫਾੜ ਕਰ ਕੇ ਚੋਣ ਜਿੱਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਆਦਿਤਿਆ ਠਾਕਰੇ ਨੂੰ ਢਾਈ ਸਾਲ ਬਾਅਦ ਮੁੱਖ ਮੰਤਰੀ ਦਾ ਅਹੁਦਾ ਦੇਣ ਬਾਰੇ ਸਮਝੌਤਾ ਕਰ ਸਕਦੀ ਹੈ। ਇਸ ਤੋਂ ਇਲਾਵਾ ਉਹ ਵਿਧਾਨ ਸਭਾ ਦੇ ਸਪੀਕਰ ਦਾ ਅਹੁਦਾ ਵੀ ਪਾਰਟੀ ਨੂੰ ਦੇਣ ਲਈ ਆਖ ਸਕਦੀ ਹੈ।

ਓਧਰ ਮਹਾਰਾਸ਼ਟਰ ਵਿਧਾਨ ਸਭਾ ਚੋਣ ਨਤੀਜਿਆਂ ਵਿਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ 2014 ਦੀਆਂ ਚੋਣਾਂ ਦੇ ਮੁਕਾਬਲੇ ਘੱਟ ਦਿਸਣ ਦੇ ਇਕ ਦਿਨ ਬਾਅਦ ਸ਼ਿਵ ਸੈਨਾ ਦੇ ਪਾਰਲੀਮੈਂਟ ਮੈਂਬਰ ਸੰਜੇ ਰਾਊਤ ਨੇ ਇਕ ਕਾਰਟੂਨ ਪੋਸਟ ਜਾਰੀ ਕਰ ਕੇ ਆਪਣੀ ਪਾਰਟੀ ਦੇ ਗੱਠਜੋੜ ਦੇ ਭਾਈਵਾਲ 'ਤੇ ਨਿਸ਼ਾਨਾ ਵਿੰਨਿਆ ਹੈ। ਇਸ ਵਿਚ ਇਕ ਚੀਤੇ (ਸ਼ਿਵ ਸੈਨਾ ਦਾ ਪਾਰਟੀ ਨਿਸ਼ਾਨ) ਨੂੰ ਦਿਖਾਇਆ ਗਿਆ ਹੈ, ਜਿਸ ਨੇ ਘੜੀ (ਰਾਸ਼ਟਰੀ ਕਾਂਗਰਸ ਪਾਰਟੀ ਚੋਣ ਨਿਸ਼ਾਨ) ਦਾ ਇਕ ਲਾਕੇਟ ਪਹਿਨਿਆ ਹੋਇਆ ਹੈ ਅਤੇ ਕਮਲ ਭਾਜਪਾ ਦਾ ਪਾਰਟੀ ਚਿੰਨ੍ਹ ਨੂੰ ਸੁੰਘ ਰਿਹਾ ਹੈ। ਪੋਸਟ ਦਾ ਸਿਰਲੇਖ ਹੈ 'ਬੁਰਾ ਨਾ ਮੰਨੋ ਦੀਵਾਲੀ ਹੈ' ਦਿੱਤਾ ਗਿਆ ਹੈ। ਇਹ ਭਾਵੇਂ ਮਖੌਲ ਵਿਚ ਲਿਖਿਆ ਗਿਆ ਹੋਵੇ ਪਰ ਇਸ ਨਾਲ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਦੇ ਉਸ ਬਿਆਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਮਹਾਰਾਸ਼ਟਰ ਵਿਚ ਭਾਜਪਾ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਸ਼ਿਵ ਸੈਨਾ, ਰਾਸ਼ਟਰੀ ਕਾਂਗਰਸ ਪਾਰਟੀ ਅਤੇ ਕਾਂਗਰਸ ਇਕਮੁੱਠ ਹੋਣ।

DIsha

This news is Content Editor DIsha