ਦਿੱਲੀ : ਥੱਪੜ ਕਾਂਡ ਤੋਂ ਬਾਅਦ ਬੀਜੇਪੀ ਨੇਤਾ ਸਰਿਤਾ ਚੌਧਰੀ ਦੀ ਛੁੱਟੀ

09/24/2019 7:26:17 PM

ਨਵੀਂ ਦਿੱਲੀ — ਦੇਸ਼ ਦੀ ਰਾਜਧਾਨੀ ਦਿੱਲੀ 'ਚ ਭਾਰਤੀ ਜਨਤਾ ਪਾਰਟੀ ਦੇ ਦਫਤਰ 'ਚ ਹੋਈ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਦਿੱਲੀ ਬੀਜੇਪੀ ਨੇ ਸਾਬਕਾ ਮੇਅਰ ਸਰਿਤਾ ਚੌਧਰੀ ਨੂੰ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਦੇ ਪ੍ਰਜੈਕਟ ਪ੍ਰਬੰਧਕਾਂ ਦੇ ਅਹੁਦੇ ਤੋਂ ਤਤਕਾਲ ਪ੍ਰਭਾਵ ਨਾਲ ਮੁਕਤ ਕਰ ਦਿੱਤਾ ਹੈ। ਦਰਅਸਲ ਬੀਜੇਪੀ ਦਿੱਲੀ ਪ੍ਰਦੇਸ਼ ਦਫਤਰ 'ਚ ਸਾਊਥ ਦਿੱਲੀ ਦੀ ਸਾਬਕਾ ਮੇਅਰ ਸਰਿਤਾ ਚੌਧਰੀ ਨੂੰ ਉਨ੍ਹਾਂ ਦੇ ਹੀ ਪਤੀ ਆਜ਼ਾਦ ਸਿੰਘ ਨੇ ਥੱਪੜ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਸਰਿਤਾ ਨੇ 100 ਨੰਬਰ 'ਤੇ ਫੋਨ ਕਰ ਪੁਲਸ ਸੱਦ ਲਈ ਸੀ। ਸਰਿਤਾ ਚੌਧਰੀ ਨੂੰ ਦਿੱਲੀ ਬੀਜੇਪੀ ਪ੍ਰਧਾਨ ਮਨੋਜ ਤਿਵਾੜੀ ਦੇ ਨਿਰਦੇਸ਼ 'ਤੇ ਹਟਾਇਆ ਗਿਆ ਹੈ।

Inder Prajapati

This news is Content Editor Inder Prajapati