ਗੁਜਰਾਤ ਚੋਣਾਂ: ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਚੌਥੀ ਲਿਸਟ

11/21/2017 1:31:55 PM

ਨਵੀਂ ਦਿੱਲੀ/ਗਾਂਧੀਨਗਰ— ਭਾਜਪਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਮੰਗਲਵਾਰ ਨੂੰ ਚੌਥੀ ਲਿਸਟ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਪੀਊਸ਼ ਦੇਸਾਈ ਨੂੰ ਉਮੀਦਵਾਰ ਬਣਾਇਆ ਹੈ, ਉਨ੍ਹਾਂ ਨੂੰ ਦੁਬਾਰਾ ਨਵਸਾਰੀ ਸੀਟ ਤੋਂ ਖੜ੍ਹਾ ਕੀਤਾ ਗਿਆ ਹੈ। ਲਿਸਟ 'ਚ ਪਹਿਲੇ ਪੜਾਅ ਦੇ ਸਾਰੇ 89 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲੇ ਪੜਾਅ ਲਈ ਹੋਣ ਵਾਲੀਆਂ ਚੋਣਾਂ ਲਈ ਮੰਗਲਵਾਰ ਨੂੰ ਨਾਮਜ਼ਦ ਦੀ ਆਖਰੀ ਤਰੀਕ ਹੈ। ਇਸ ਪੜਾਅ ਲਈ 9 ਦਸੰਬਰ ਨੂੰ ਚੋਣਾਂ ਹੋਣਗੀਆਂ, ਇਸ 'ਚ ਸੌਰਾਸ਼ਟਰ, ਕੱਛ ਅਤੇ ਦੱਖਣੀ ਖੇਤਰ ਦੇ ਅਧੀਨ ਆਉਣ ਵਾਲੀਆਂ ਸੀਟਾਂ ਸ਼ਾਮਲ ਹਨ।
ਦੂਜੇ ਪੜਾਅ ਦੀਆਂ 93 ਸੀਟਾਂ ਦੇ ਨਾਮਜ਼ਦ ਦੀ ਆਖਰੀ ਤਰੀਕ 27 ਨਵੰਬਰ ਹੈ। ਰਾਜ 'ਚ 2 ਪੜਾਵਾਂ 'ਚ ਵੋਟਿੰਗ ਹੋਣੀ ਹੈ। ਪਹਿਲਾ ਪੜਾਅ 9 ਦਸੰਬਰ ਅਤੇ ਦੂਜਾ 14 ਦਸੰਬਰ ਨੂੰ ਹੈ। ਚੋਣਾਂ ਦੇ ਨਤੀਜੇ 18 ਦਸੰਬਰ ਨੂੰ ਆਉਣਗੇ। ਹਿਮਾਚਲ ਚੋਣਾਂ ਦੇ ਨਤੀਜੇ ਵੀ ਇਸੇ ਦਿਨ ਆਉਣੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਜਪਾ ਨੇ ਉਮੀਦਵਾਰਾਂ ਨੂੰ ਤੀਜੀ ਲਿਸਟ ਜਾਰੀ ਕੀਤੀ ਸੀ, ਇਸ 'ਚ 28 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ।