BJP ਨੇ ਜਾਰੀ ਕੀਤੀ ਲੋਕ ਸਭਾ ਉਮੀਦਵਾਰਾਂ ਦੀ 5ਵੀਂ ਸੂਚੀ, ਅਰੁਣ ਗੋਵਿਲ ਨੂੰ ਮੇਰਠ ਤੋਂ ਮਿਲੀ ਟਿਕਟ, ਦੇਖੋ ਪੂਰੀ ਲਿਸਟ

03/24/2024 9:14:40 PM

ਜਲੰਧਰ - ਭਾਜਪਾ ਨੇ ਲੋਕ ਸਭਾ ਚੋਣਾਂ ਲਈ 111 ਉਮੀਦਵਾਰਾਂ ਦੇ ਨਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਗਾਜ਼ੀਆਬਾਦ ਤੋਂ ਕੇਂਦਰੀ ਮੰਤਰੀ ਵੀਕੇ ਸਿੰਘ ਦੀ ਥਾਂ ਸਥਾਨਕ ਵਿਧਾਇਕ ਅਤੁਲ ਗਰਗ ਨੂੰ ਟਿਕਟ ਦਿੱਤੀ ਗਈ ਹੈ। ਅਭਿਨੇਤਰੀ ਕੰਗਨਾ ਰਣੌਤ ਦਾ ਨਾਂ ਮੰਡੀ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰਾਂ ਦੀ ਪੰਜਵੀਂ ਸੂਚੀ ਵਿੱਚ ਸ਼ਾਮਲ ਹੈ। ਕੁਰੂਕਸ਼ੇਤਰ ਤੋਂ ਨਵੀਨ ਜਿੰਦਲ ਦੀ ਟਿਕਟ ਪੱਕੀ ਹੋ ਗਈ ਹੈ।

ਭਾਜਪਾ ਨੇ ਮੇਰਠ ਤੋਂ ਅਰੁਣ ਗੋਵਿਲ ਨੂੰ ਉਮੀਦਵਾਰ ਬਣਾਇਆ ਹੈ। ਵਰੁਣ ਗਾਂਧੀ ਦਾ ਨਾਮ ਸੂਚੀ ਵਿੱਚ ਨਹੀਂ ਹੈ। ਜਦਕਿ ਉਨ੍ਹਾਂ ਦੀ ਮਾਂ ਮੇਨਕਾ ਗਾਂਧੀ ਨੂੰ ਟਿਕਟ ਦਿੱਤੀ ਗਈ ਹੈ। ਭਾਜਪਾ ਦੀ ਪੰਜਵੀਂ ਸੂਚੀ ਸਾਹਮਣੇ ਆਉਣ ਤੋਂ ਪਹਿਲਾਂ ਕਾਨਪੁਰ ਦੇ ਮੌਜੂਦਾ ਸੰਸਦ ਮੈਂਬਰ ਸਤਿਆਦੇਵ ਪਚੌਰੀ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਪਾਰਟੀ ਪ੍ਰਧਾਨ ਜੇਪੀ ਨੱਡਾ ਨੂੰ ਭੇਜੇ ਪੱਤਰ ਨੂੰ ਜਨਤਕ ਕੀਤਾ। ਇਸ 'ਚ ਉਨ੍ਹਾਂ ਲਿਖਿਆ ਕਿ ਮੇਰੀ ਉਮੀਦਵਾਰੀ 'ਤੇ ਵਿਚਾਰ ਨਾ ਕੀਤਾ ਜਾਵੇ।

 

Inder Prajapati

This news is Content Editor Inder Prajapati