ਭਾਜਪਾ ਦੀ ਰੈਲੀ ''ਚ ਲੱਗਾ- ''ਗੋਲੀ ਮਾਰੋ ਸਾਲਿਆਂ ਨੂੰ'' ਨਾਅਰੇ

01/27/2020 6:40:15 PM

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣ ਦੀ ਚੋਣ ਤਰੀਕ ਜਿਵੇਂ ਜਿਵੇਂ ਨੇੜੇ ਆ ਰਹੀ ਹੈ ਚੋਣ ਪਾਰਾ ਵੀ ਵਧਦਾ ਜਾ ਰਿਹਾ ਹੈ। ਨੇਤਾਵਾਂ ਦੀ ਇਕ ਦੂਜੇ ਖਿਲਾਫ ਬਿਆਨਬਾਜੀ ਤੇਜ ਹੁੰਦੀ ਜਾ ਰਹੀ ਹੈ। ਇਥੇ ਤਕ ਕਿ ਇਤਰਾਯੋਗ ਬਿਆਨ ਦੇਣ ਤੋਂ ਵੀ ਨੇਤਾ ਗੁਰੇਜ਼ ਨਹੀਂ ਕਰ ਰਹੇ ਹਨ। ਇਸੇ ਕ੍ਰਮ 'ਚ ਸੋਮਵਾਰ ਨੂੰ ਰਿਠਾਲਾ 'ਚ ਭਾਰਤੀ ਜਨਤਾ ਪਾਰਟੀ ਦੀ ਚੋਣ ਰੈਲੀ ਦੌਰਾਨ ਵਿਵਾਦਪੂਰਨ ਨਾਅਰੇ ਲੱਗੇ। ਇਸ ਰੈਲੀ 'ਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਮੌਜੂਦ ਸਨ ਅਤੇ ਉਨ੍ਹਾਂ ਦੀ ਹਾਜ਼ਰੀ 'ਚ ਭੜਕਾਊ ਬਿਆਨਬਾਜੀ ਹੋਈ।
ਰਿਠਾਲਾ 'ਚ ਮੰਚ 'ਤੇ ਮੌਜੂਦ ਕੇਂਦਰੀ ਮੰਤਰੀ ਨੇ ਨਾਅਰਾ ਲਗਾਇਆ 'ਦੇਸ਼ ਦੇ ਗੱਦਾਰਾਂ ਨੂੰ', ਤਾਂ ਇਸ ਭੀੜ੍ਹ ਨੇ ਜਵਾਬ ਦਿੱਤਾ, 'ਗੋਲੀ ਮਾਰੋ ਸਾਲਿਆਂ ਨੂੰ'। ਲੋਕਾਂ ਦੇ ਇਸ ਜਵਾਬ 'ਤੇ ਠਾਕੁਰ ਤਾਲੀ ਵਜਾਉਂਦੇ ਹੋਏ ਦੇਖੇ ਗਏ। ਇਸ ਤੋਂ ਥੋੜ੍ਹੀ ਦੇਰ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਥੇ ਪਹੁੰਚ ਗਏ। ਮੰਚ 'ਤੇ ਗਿਰੀਰਾਜ ਸਿੰਘ ਨੂੰ ਮੌਜੂਦ ਸਨ। ਅਨੁਰਾਗ ਠਾਕੁਰ ਦੇ ਇਸ ਬਿਆਨ 'ਤੇ ਵਿਵਾਦ ਖੜ੍ਹਾ ਹੋ ਸਕਦਾ ਹੈ। ਸੀ.ਏ.ਏ. ਖਿਲਾਫ ਹੋਈ ਹਿੰਸਾ ਦੀ ਜਾਂਚ 'ਚ ਲੱਗੀ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਅਸਮਾਜਿਕ ਤੇ ਦੇਸ਼ ਵਿਰੋਧੀ ਤੱਤਾਂ ਨੇ ਭੜਕਾਉ ਤੇ ਹਿੰਸਕ ਪ੍ਰਦਰਸ਼ਨਾਂ ਨੂੰ ਹਵਾ ਦਿੱਤੀ। ਦੇਸ਼ਭਰ 'ਚ ਕਈ ਥਾਵਾਂ 'ਤੇ ਹਿੰਸਕ ਪ੍ਰਦਰਸ਼ਨਾਂ 'ਚ ਕਰੀਬ 2 ਦਰਜਨ ਲੋਕਾਂ ਦੀ ਮੌਤ ਹੋਈ। ਰਾਜਧਾਨੀ ਦਿੱਲੀ 'ਚ ਵੀ ਹਿੰਸਾ ਤੇ ਅੱਗ ਲੱਗਣ ਦੀ ਘਟਨਾ ਹੋਈ। ਭਾਜਪਾ ਇਨ੍ਹਾਂ ਅਸਾਮਾਜਿਕ ਤੱਤਾਂ ਖਿਲਾਫ ਵੱਡੀ ਕਾਰਵਾਈ ਕਰਨ ਦੀ ਮੰਗ ਕਰ ਰਹੀ ਹੈ।

Inder Prajapati

This news is Content Editor Inder Prajapati