ਪਾਕਿ ਜਾ ਕੇ 'ਹਿੰਦੁਸਤਾਨ ਜ਼ਿੰਦਾਬਾਦ' ਦਾ ਨਾਅਰਾ ਲਗਾਉਣ ਦੀ ਹਿੰਮਤ ਭਾਜਪਾ ਨੇ ਕਦੇ ਨਹੀਂ ਕੀਤੀ : ਰਾਹੁਲ

02/05/2020 4:36:17 PM

ਨਵੀਂ ਦਿੱਲੀ— ਦਿੱਲੀ ਚੋਣ ਪ੍ਰਚਾਰ ਮੁਹਿੰਮ 'ਚ ਕਈ ਪਾਰਟੀਆਂ ਰਾਸ਼ਟਰਵਾਦ ਦੀ ਗੱਲ ਕਰ ਕੇ ਵੋਟਰਾਂ ਨੂੰ ਆਪਣੇ ਪੱਖ 'ਚ ਵੋਟ ਕਰਨ ਲਈ ਲੁਭਾ ਰਹੀਆਂ ਹਨ। ਮੰਗਲਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੰਗਪੁਰਾ ਰੈਲੀ 'ਚ ਭਾਜਪਾ ਨੂੰ ਚੁਣੌਤੀ ਦੇ ਦਿੱਤੀ। ਰਾਹੁਲ ਗਾਂਧੀ ਨੇ ਪੁੱਛਿਆ ਕਿ ਕੀ ਭਾਜਪਾ ਦਾ ਵੀ ਕੋਈ ਨੇਤਾ ਅਜਿਹਾ ਹੈ, ਜਿਸ ਨੇ ਪਾਕਿਸਤਾਨ 'ਚ 'ਹਿੰਦੁਸਤਾਨ ਜ਼ਿੰਦਾਬਾਦ' ਦਾ ਨਾਅਰਾ ਬੁਲੰਦ ਕੀਤਾ ਹੋਵੇ। ਰਾਹੁਲ ਨੇ ਮੰਚ ਤੋਂ ਕਾਂਗਰਸ ਉਮੀਦਵਾਰ ਦਾ ਹਵਾਲਾ ਦਿੱਤਾ, ਜਿਸ ਨੇ ਪਾਕਿਸਤਾਨ 'ਚ 'ਹਿੰਦੁਸਤਾਨ ਜ਼ਿੰਦਾਬਾਦ' ਦਾ ਨਾਅਰਾ ਬੁਲੰਦ ਕੀਤਾ ਸੀ।

ਤਰਵਿੰਦਰ ਸਿੰਘ ਮਾਰਵਾਹ 1987 'ਚ ਪਾਕਿਸਤਾਨ ਗਏ ਸਨ
ਮੰਗਲਵਾਰ ਨੂੰ ਜੰਗਪੁਰਾ 'ਚ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਪਾਰਟੀ ਦੇ ਟਿਕਟ 'ਤੇ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਤਰਵਿੰਦਰ ਸਿੰਘ ਮਾਰਵਾਹ 1987 'ਚ ਪਾਕਿਸਤਾਨ ਗਏ ਸਨ। ਇਨ੍ਹਾਂ ਨੇ ਉੱਥੇ 'ਹਿੰਦੁਸਤਾਨ ਜ਼ਿੰਦਾਬਾਦ' ਦਾ ਨਾਅਰਾ ਬੁਲੰਦ ਕੀਤਾ ਸੀ। ਰਾਹੁਲ ਨੇ ਕਿਹਾ ਕਿ ਭਾਜਪਾ ਦੇ ਨੇਤਾ ਦੇਸ਼ਭਗਤੀ ਦੀ ਗੱਲ ਕਰਦੇ ਹਨ। ਮੈਨੂੰ ਸਿਰਫ ਇਕ ਭਾਜਪਾ ਨੇਤਾ ਦਿਖਾਓ, ਜਿਸ ਨੇ ਪਾਕਿਸਤਾਨ 'ਚ 'ਹਿੰਦੁਸਤਾਨ ਜ਼ਿੰਦਾਬਾਦ' ਦਾ ਨਾਅਰਾ ਲਗਾਇਆ ਹੋਵੇ। ਰਾਹੁਲ ਨੇ ਕਿਹਾ ਕਿ ਕਾਂਗਰਸ ਦੇ ਜੰਗਪੁਰਾ ਦੇ ਉਮੀਦਵਾਰ ਤਰਵਿੰਦਰ ਸਿੰਘ ਮਾਰਵਾਹ ਨੇ ਅਜਿਹਾ ਕੀਤਾ। ਉਨ੍ਹਾਂ ਨੇ ਪਾਕਿਸਤਾਨ 'ਚ 'ਹਿੰਦੁਸਤਾਨ ਜ਼ਿੰਦਾਬਾਦ' ਦਾ ਨਾਅਰਾ ਲਗਾਇਆ ਅਤੇ ਉਹ ਇਸ ਲਈ ਜੇਲ ਵੀ ਗਏ।

ਤਰਵਿੰਦਰ ਸਿੰਘ ਮਾਰਵਾਹ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ 'ਚ ਖਾਲਿਸਤਾਨੀ ਅਨਸਰਾਂ ਵਲੋਂ ਭਾਰਤ ਵਿਰੋਧੀ ਨਾਅਰੇ ਦੇ ਜਵਾਬ 'ਚ 'ਹਿੰਦੁਸਤਾਨ ਜ਼ਿੰਦਾਬਾਦ' ਦਾ ਨਾਅਰਾ ਬੁਲੰਦ ਕੀਤਾ ਸੀ। 1984 'ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਖਾਲਿਸਤਾਨ ਦੀ ਮੰਗ ਆਪਣੇ ਚਰਮ 'ਤੇ ਸੀ। ਉਸ ਸਮੇਂ ਖਾਲਿਸਤਾਨੀ ਅਨਸਰ ਸ੍ਰੀ ਨਨਕਾਣਾ ਸਾਹਿਬ 'ਚ ਭਾਰਤ ਵਿਰੋਧੀ ਨਾਅਰੇ ਲਗਾਉਂਦੇ ਸਨ। 

ਮਾਰਵਾਹ ਨੇ ਕਿਹਾ,''ਮੈਂ 1987 'ਚ ਵੈਸਾਖੀ ਪ੍ਰੋਗਰਾਮ ਲਈ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਗਿਆ ਅਤੇ ਉੱਥੇ ਖਾਲਿਸਤਾਨੀ ਅਨਸਰਾਂ ਨੂੰ ਜਵਾਬ ਦੇਣ ਲਈ ਹਿੰਦੁਸਤਾਨ ਜ਼ਿੰਦਾਬਾਦ ਅਤੇ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਸਨ। ਉਨ੍ਹਾਂ ਨੇ ਕਿਹਾ ਕਿ ਨਾਅਰੇਬਾਜ਼ੀ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਸੀ। ਉਹ ਆਪਣੇ ਸਾਥੀਆਂ ਨਾਲ ਅਗਲੇ ਚਾਰ ਦਿਨਾਂ ਤੱਕ ਅਨਜਾਣ ਜਗ੍ਹਾ 'ਤੇ ਰਹੇ। ਹਾਲਾਂਕਿ ਬਾਅਦ 'ਚ ਇਨ੍ਹਾਂ ਸਾਰਿਆਂ ਨੂੰ ਭਾਰਤੀ ਹਾਈ ਕਮਿਸ਼ਨ ਦੀ ਦਖਲਅੰਦਾਜ਼ੀ ਨਾਲ ਛੱਡ ਦਿੱਤਾ ਗਿਆ। ਉਸ ਸਮੇਂ ਮਾਰਵਾਹ ਦੀ ਉਮਰ ਲਗਭਗ 27 ਸਾਲ ਸੀ ਅਤੇ ਉਹ ਯੂਥ ਕਾਂਗਰਸ ਦੇ ਵਰਕਰ ਸਨ।

DIsha

This news is Content Editor DIsha