ਪੋਸਟਰ ਵਾਰ : ''ਪ੍ਰਧਾਨ ਮੰਤਰੀ ਸਰ'' ਦੇ ਜਵਾਬ ''ਚ ''ਕੇਜਰੀਵਾਲ ਸਰ''

08/01/2015 4:37:11 PM


ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ''ਪ੍ਰਧਾਨ ਮੰਤਰੀ ਸਰ'' ਦੇ ਜਵਾਬ ਵਿਚ ਭਾਜਪਾ ਪਾਰਟੀ ਨੇ ''ਕੇਜਰੀਵਾਲ ਸਰ'' ਸਿਰਲੇਖ ਤੋਂ ''ਆਪ'' ਸਰਕਾਰ ਵਿਰੁੱਧ ਰਾਜਧਾਨੀ ਵਿਚ ਪੋਸਟਰ ਯੁੱਧ ਛੇੜਦੇ ਹੋਏ ਦਿੱਲੀ ਸਰਕਾਰ ਵਲੋਂ 526 ਕਰੋੜ ਰੁਪਏ ਦੇ ਇਸ਼ਤਿਹਾਰਾਂ ਦੇ ਖਰਚ ਦਾ ਜਵਾਬ ਮੰਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਰਾਜਧਾਨੀ ''ਚ ਲੱਗੇ ਪੋਸਟਰ ਅਤੇ ਹੋਰਡਿੰਗਸ ਤੋਂ ਫਾੜ ਦਿੱਤਾ ਗਿਆ ਸੀ, ਜਿਸ ਵਿਚ ਦਿੱਲੀ ਪੁਲਸ ਦਾ ਕੰਟਰੋਲ ਦਿੱਲੀ ਸਰਕਾਰ ਨੂੰ ਸੌਂਪੇ ਜਾਣ ਦੀ ਮੰਗ ਕੀਤੀ ਗਈ ਸੀ। ਇਸ ਦੇ ਜਵਾਬ ਵਿਚ ਭਾਜਪਾ ਦੇ ਪ੍ਰਦੇਸ਼ ਉੱਪ ਪ੍ਰਧਾਨ ਕੁਲਜੀਤ ਸਿੰਘ ਚਹਲ ਵਲੋਂ ਰਾਜਧਾਨੀ ਵਿਚ ਕਈ ਮੁੱਖ ਸਥਾਨਾਂ ''ਤੇ ਹੋਰਡਿੰਗਸ ਲਾਏ ਗਏ। ਇਨ੍ਹਾਂ ਵਿਚ ਦਿੱਲੀ ਸਰਕਾਰ ਦੇ 526 ਕਰੋੜ ਰੁਪਏ ਦੇ ਇਸ਼ਤਿਹਾਰ ਬਜਟ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਇਸ ਰਾਸ਼ੀ ਦੀ ਜੇਕਰ ਚੰਗੀ ਵਰਤੋਂ ਕੀਤੀ ਜਾਂਦੀ ਤਾਂ ਇਸ ਨਾਲ ਦਿੱਲੀ ਵਿਚ ਔਰਤਾਂ ਦੀ ਸੁਰੱਖਿਆ ਲਈ 5 ਲੱਖ ਸੀ. ਸੀ. ਟੀ. ਵੀ. ਕੈਮਰੇ ਲਾਏ ਜਾ ਸਕਦੇ ਸਨ। 
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਆਨੰਦ ਪਰਬਤ ਇਲਾਕੇ ਵਿਚ 10 ਸਾਲ ਦੀ ਮੀਨਾਕਸ਼ੀ ਨਾਂ ਦੀ ਲੜਕੀ ਦੀ ਸ਼ਰੇਆਮ ਚਾਕੂ ਨਾਲ ਵਾਰ ਕਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਦਿੱਲੀ ਪੁਲਸ ''ਤੇ ਜੰਮ ਕੇ ਨਿਸ਼ਾਨਾ ਸਾਧਿਆ ਸੀ ਅਤੇ ਪ੍ਰਧਾਨ ਨਰਿੰਦਰ ਮੋਦੀ ਤੋਂ ਦਿੱਲੀ ਸਰਕਾਰ ਨੂੰ ਦਿੱਲੀ ਪੁਲਸ ਦੀ ਜ਼ਿੰਮੇਵਾਰੀ ਦੇਣ ਦੀ ਮੰਗ ਕੀਤੀ ਸੀ। ਚਹਲ ਨੇ ਹੋਰਡਿੰਗਸ ਵਿਚ ਕਿਹਾ ਹੈ ਕਿ ਦਿੱਲੀ ਸਰਕਾਰ ਇਸ਼ਤਿਹਾਰ ''ਤੇ ਜੋ ਪੈਸਾ ਖਰਚ ਕਰ ਰਹੀ ਹੈ, ਉਸ ਨੂੰ ਰਾਜਧਾਨੀ ਵਿਚ 50 ਕਾਲਜ ਜਾਂ 200 ਨਵੇਂ ਕਾਲਜ ਖੋਲ੍ਹੇੇ ਜਾ ਸਕਦੇ ਹਨ। ਇਕ ਹਜ਼ਾਰ ਕਾਲੋਨੀਆਂ ਵਿਚ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਜਾ ਸਕਦੀ ਹੈ। 5 ਲੱਖ ਲੋਕਾਂ ਨੂੰ ਪੈਨਸ਼ਨ ਦਿੱਤੀ ਜਾ ਸਕਦੀ ਹੈ। ਭਾਜਪਾ ਦੇ ਇਸ ਹੋਰਡਿੰਗ ''ਤੇ ''ਆਪ'' ਪਾਰਟੀ ਦੇ ਦਿੱਲੀ ਕਨਵੀਨਰ ਦਿਲੀਪ ਪਾਂਡੇ ਨੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਦਿੱਲੀ ਵਿਚ ਭਾਜਪਾ ਦੇ ਨੇਤਾ ਬੇਰੋਜ਼ਗਾਰ ਹੋ ਚੁੱਕੇ ਹਨ ਅਤੇ ਨਿਰਾਸ਼ ਤੇ ਹਤਾਸ਼ ਹੋ ਕੇ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਅਜੀਬ ਕਿਸਮ ਦੀ ਰਾਜਨੀਤੀ ਕਰ ਰਹੇ ਹਨ। ਇਹ ਹੋਰਡਿੰਗ ਇਸੇ ਹਤਾਸ਼ਾ ਨੂੰ ਦਰਸਾਉਂਦਾ ਹੈ।

Tanu

This news is News Editor Tanu