ਭਾਜਪਾ 'ਚ ਲੋਕ ਸਭਾ ਚੋਣਾਂ ਦੀ ਤਿਆਰੀ ਜੰਗੀ ਪੱਧਰ 'ਤੇ

01/17/2019 11:57:04 PM

ਨਵੀਂ ਦਿੱਲੀ— ਦਿੱਲੀ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਹੈ। ਉਸੇ ਤਹਿਤ ਹਰ 3 ਲੋਕ ਸਭਾ ਸੀਟਾਂ 'ਤੇ 1 ਕਲਸਟਰ ਬਣਾਇਆ ਗਿਆ ਹੈ। ਇਸ ਨੂੰ ਇਕ ਯੂਵਾ ਪਾਰਲੀਮੈਂਟ ਦਾ ਰੂਪ ਦੇ ਕੇ ਕੰਮ ਕੀਤਾ ਜਾਵੇਗਾ। ਤਿੰਨ ਮੈਂਬਰੀ ਖੇਤਰਾਂ ਦੇ ਸਮੂਹ 'ਚ ਆਉਂਦੇ ਸ਼ਕਤੀ ਕੇਂਦਰ ਪ੍ਰਮੁੱਖਾਂ ਦੀ ਬੈਠਕ ਹੋਵੇਗੀ ਤੇ ਸਮਾਜ ਦੇ ਸਾਰੇ ਵਰਗਾਂ ਬੁੱਧੀਜੀਵੀਆਂ, ਕਿਸਾਨ, ਯੂਵਾ, ਮਹਿਲਾ, ਘੱਟ ਗਿਣਤੀ ਭਾਈਚਾਰੇ ਦੇ ਵਿਸ਼ਾਲ ਸਮਾਗਮ ਕੀਤੇ ਜਾਣਗੇ। ਇਸ ਤੋਂ ਇਲਾਵਾ ਇਨ੍ਹਾਂ ਖੇਤਰਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਤੇ ਰੋਡ ਸ਼ੋਅ ਵੀ ਹੋਣਗੇ।
ਇਨ੍ਹਾਂ  ਪ੍ਰੋਗਰਾਮਾਂ ਲਈ ਭਾਜਪਾ ਰਾਸ਼ਟਰੀ ਉਪ ਪ੍ਰਧਾਨ ਸ਼੍ਰੀ ਅਵਿਨਾਸ਼ ਰਾਏ ਖੰਨਾ, ਸ਼੍ਰੀ ਸ਼ਾਮ ਜਾਜੂ, ਕੇਂਦਰੀ ਮੰਤਰੀ ਸ਼੍ਰੀ ਮੁੱਖਤਾਰ ਅੱਬਾਸ ਨਕਵੀ ਰਾਸ਼ਟਰੀ ਮੰਤਰੀ ਸ਼੍ਰੀ ਤਰੂਣ ਚੁਘ ਤੇ ਸ਼੍ਰੀਮਤੀ ਸੁਧਾ ਯਾਦਵ ਨੂੰ ਲਗਾਇਆ ਗਿਆ ਹੈ। ਕੇਂਦਰੀ ਮੰਤਰੀ ਸ਼੍ਰੀ ਮੁੱਖਤਾਰ ਅੱਬਾਸ ਨਕਵੀ ਰਾਸ਼ਟਰੀ ਪੱਧਰ 'ਤੇ ਪ੍ਰਧਾਨ ਮੰਤਰੀ ਦੀ ਯਾਤਰਾ ਤੇ ਰਾਸ਼ਟਰੀ ਮੰਤਰੀ ਤਰੂਣ ਚੁਘ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਦੇਸ਼ ਭਰ 'ਚ ਯਾਤਰਾ ਦੇਖਣਗੇ। ਭਾਜਪਾ ਨੇ ਚੋਣ ਪ੍ਰਬੰਧਾਂ ਲਈ ਹਾਈ ਟੈਕ ਤੇ ਯੋਜਨਾਬੱਧ ਨੀਤੀ ਬਣਾਈ ਹੈ।

Inder Prajapati

This news is Content Editor Inder Prajapati