ਸਕੂਲ ਦੇ ਟਾਇਲਟ ਦੀ ਗੰਦਗੀ ਦੇਖ ਭਾਜਪਾ ਸੰਸਦ ਮੈਂਬਰ ਨੇ ਹੱਥਾਂ ਨਾਲ ਕੀਤੀ ਸਫਾਈ (ਵੀਡੀਓ)

02/19/2018 2:36:24 AM

ਭੋਪਾਲ— ਇਕ ਪਾਸੇ ਜਿਥੇ ਅੱਜਕਲ ਕਈ ਨੇਤਾ ਆਪਣੇ ਸੁਭਾਅ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਰਹਿੰਦੇ ਹਨ। ਉਥੇ ਹੀ ਕੁਝ ਅਜਿਹੇ ਨੇਤਾ ਹਨ ਜਿਨ੍ਹਾਂ ਦੇ ਕੰਮ ਨਾ ਸਿਰਫ ਸ਼ਲਾਘਾ ਕੀਤੀ ਜਾਂਦੀ ਹੈ ਸਗੋਂ ਉਹ ਸਮਾਜ ਪ੍ਰੇਰਿਤ ਵੀ ਕਰਦੇ ਹਨ। ਮੱਧ ਪ੍ਰਦੇਸ਼ ਤੋਂ ਬੀਜੇਪੀ ਸੰਸਦ ਜਨਾਰਦਨ ਮਿਸ਼ਰਾ ਅਜਿਹੇ ਹੀ ਇਕ ਰਾਜ ਨੇਤਾ ਹਨ। ਆਪਣੀ ਸਾਦਗੀ ਲਈ ਚਰਚਿਤ ਮਿਸ਼ਰਾ ਪਿਛਲੇ ਦਿਨੀਂ ਇਕ ਸਕੂਲ 'ਚ ਨਰਿੱਖਣ ਦੌਰਾਨ ਟਾਇਲਟ ਦੀ ਗੰਦਗੀ ਦੇਖ ਖੁਦ ਉਸ ਦੀ ਸਫਾਈ 'ਚ ਲੱਗ ਗਏ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਸੇ ਬਰਸ਼ ਦੀ ਵਰਤੋਂ ਵੀ ਨਹੀਂ ਕੀਤੀ ਸਗੋਂ ਹੱਥ ਨਾਲ ਹੀ ਟਾਇਲਟ ਦੀ ਸਫਾਈ ਕੀਤੀ। ਉਨ੍ਹਾਂ ਦੇ ਇਸ ਕੰਮ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕਈ ਲੋਕਾਂ ਨੇ ਉਨ੍ਹਾਂ ਦੀ ਕਾਫੀ ਸ਼ਾਲਘਾ ਕੀਤੀ ਹੈ।

ਦੱਸ ਦਈਏ ਕਿ ਸੰਸਦ ਜਨਾਰਦਨ ਮਿਸ਼ਰਾ ਪੀ.ਐੱਮ. ਮੋਦੀ ਦੀ ਸਵੱਛਤਾ ਅਭਿਆਨ ਤੋਂ ਪ੍ਰਭਾਵਿਤ ਹਨ। ਸਾਫ ਸਫਾਈ ਦਾ ਵੀਡੀਓ ਆਪਣੇ ਫੇਸਬੁੱਕ 'ਤੇ ਸ਼ੇਅਰ ਕਰਦੇ ਹੋਏ ਮਿਸ਼ਰਾ ਨੇ ਲਿਖਿਆ ਕਿ ਉਨ੍ਹਾਂ ਨੇ ਸਵੱਛਤਾ ਭਾਰਤ ਮਿਸ਼ਨ ਦੇ ਤਹਿਤ ਇਹ ਯੋਗਦਾਨ ਦਿੱਤਾ ਹੈ।