ਭਾਜਪਾ ਦੇ ਐੱਮ.ਪੀ. ਸਵਾਮੀ ਨੇ ਦੱਸਿਆ ਚੀਨੀ ਅਤੇ ਭਾਰਤੀ ਮੀਡੀਆ ''ਚ ਸਭ ਤੋਂ ਵੱਡਾ ਫ਼ਰਕ

02/20/2021 11:58:48 PM

ਨਵੀਂ ਦਿੱਲੀ - ਭਾਜਪਾ ਦੇ ਐੱਮ.ਪੀ. ਸੁਬਰਾਮਣੀਅਮ ਸਵਾਮੀ ਵਲੋਂ ਲਗਾਤਾਰ ਤਿੱਖਾ ਰੁੱਖ ਅਪਣਾਇਆ ਜਾ ਰਿਹਾ ਹੈ। ਸ਼ਨੀਵਾਰ ਉਹ ਆਪਣੀ ਹੀ ਪਾਰਟੀ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਸਹਿਜ ਕਰਦੇ ਨਜ਼ਰ ਆਏ। ਇਸ ਵਾਰ ਉਨ੍ਹਾਂ ਭਾਰਤੀ ਅਤੇ ਚੀਨੀ ਮੀਡੀਆ ਦੀ ਤੁਲਨਾ ਕੀਤੀ ਅਤੇ ਨਾਲ ਹੀ ਪ੍ਰਧਾਨ ਮੰਤਰੀ ਦਫਤਰ ਨੂੰ ਵੀ ਲਪੇਟ ਲਿਆ।

ਸਵਾਮੀ ਨੇ ਇਕ ਟਵੀਟ ਰਾਹੀਂ ਇਕ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਟਵੀਟ ਵਿਚ ਲਿਖਿਆ ਹੈ,'ਚੀਨ ਅਤੇ ਭਾਰਤ ਦੇ ਮੀਡੀਆ ਵਿਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਚੀਨ ਦੀ ਸਰਕਾਰ ਸਹੀ ਖਬਰਾਂ ਨੂੰ ਵੀ ਡਿਲੀਟ ਕਰਵਾ ਦਿੰਦੀ ਹੈ ਜਦੋਂ ਕਿ ਭਾਰਤ ਵਿਚ ਪੀ.ਐੱਮ.ਓ. ਦੀ ਫੇਕ ਆਈ.ਡੀ. ਬ੍ਰਿਗੇਡ ਗਲਤ ਖਬਰਾਂ ਪਲਾਂਟ ਕਰਵਾ ਦਿੰਦੀ ਹੈ।

ਆਪਣੀ ਹੀ ਪਾਰਟੀ ਦੇ ਐੱਮ.ਪੀ. ਦੇ ਆਲੋਚਨਾਤਮਕ ਰਵੱਈਏ ਕਾਰਣ ਭਾਜਪਾ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਭਾਜਪਾ ਨੇ ਸਵਾਮੀ ਨੂੰ ਅਧਿਕਾਰਤ ਤੌਰ 'ਤੇ ਅਜਿਹੀਆਂ ਬਿਆਨਬਾਜ਼ੀਆਂ ਕਰਨ ਤੋਂ ਰੋਕਿਆ ਨਹੀਂ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati