ਭਾਜਪਾ MP ਸਾਕਸ਼ੀ ਮਹਾਰਾਜ ਦੇ ਵਿਵਾਦਿਤ ਬੋਲ, ਅਨੁਪਾਤ ਦੇ ਹਿਸਾਬ ਨਾਲ ਹੋਣੇ ਚਾਹੀਦੇ ਹਨ ਕਬਰਸਤਾਨ

10/26/2020 5:31:10 PM

ਓਨਾਵ- ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਓਨਾਵ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਸੋਮਵਾਰ ਨੂੰ ਕਿਹਾ ਕਿ ਜਨਸੰਖਿਆ ਅਨੁਪਾਤ ਦੇ ਹਿਸਾਬ ਨਾਲ ਖੇਤਰ 'ਚ ਕਬਰਸਤਾਨ ਅਤੇ ਸ਼ਮਸ਼ਾਨ ਹੋਣੇ ਚਾਹੀਦੇ ਹਨ। ਸਾਕਸ਼ੀ ਮਹਾਰਾਜ ਨੇ ਬਾਂਗਰਮਊ ਵਿਧਾਨ ਸਭਾ ਜ਼ਿਮਨੀ ਚੋਣ 'ਚ ਪਾਰਟੀ ਉਮੀਦਵਾਰ ਸ਼੍ਰੀਕਾਂਤ ਕਟਿਆਰ ਦੇ ਸਮਰਥਨ 'ਚ ਫਤਿਹਪੁਰ ਚੈਰਾਸੀ ਬਲਾਕ ਖੇਤਰ 'ਚ ਆਯੋਜਿਤ ਨੁਕੱੜ ਸਭਾ 'ਚ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਹੋਏ ਸਾਕਸ਼ੀ ਨੇ ਕਿਹਾ,''ਜੇਕਰ ਕਿਸੇ ਪਿੰਡ 'ਚ ਇਕ ਵੀ ਮੁਸਲਮਾਨ ਹੁੰਦਾ ਹੈ ਤਾਂ ਕਬਰਸਤਾਨ ਬਹੁਤ ਵੱਡਾ ਹੁੰਦਾ ਹੈ। ਉੱਥੇ ਹੀ ਤੁਸੀਂ ਲੋਕ ਖੇਤ ਦੀ ਮੇਡ ਜਾਂ ਗੰਗਾ ਦੇ ਕਿਨਾਰੇ ਅੰਤਿਮ ਸੰਸਕਾਰ ਕਰਦੇ ਹੋ। ਕੀ ਇਹ ਅਨਿਆਂ ਨਹੀਂ ਹੈ।''

ਇਹ ਵੀ ਪੜ੍ਹੋ : ਹੁਸ਼ਿਆਰਪੁਰ ਮਾਸੂਮ ਜਬਰ ਜ਼ਿਨਾਹ ਅਤੇ ਕਤਲ ਮਾਮਲੇ 'ਚ ਦਿੱਲੀ ਦੇ ਪੰਜਾਬ ਭਵਨ ਦੇ ਬਾਹਰ ਕੀਤਾ ਗਿਆ ਪ੍ਰਦਰਸ਼ਨ (ਵੀਡੀਓ)

ਨੁਕੱੜ ਸਭਾ 'ਚ ਮੌਜੂਦ ਲੋਕਾਂ ਨੇ ਜਦੋਂ ਮਜ਼ਬੂਰੀ ਹੋਣ ਦੀ ਗੱਲ ਕਹੀ ਤਾਂ ਸਾਕਸ਼ੀ ਮਹਾਰਾਜ ਨੇ ਕਿਹਾ,''ਮਜ਼ਬੂਰੀ ਕੁਝ ਵੀ ਨਹੀਂ ਹੈ, ਸਿਰਫ਼ ਸਾਡੇ ਸਬਰ ਦੀ ਪ੍ਰੀਖਿਆ ਨਾ ਲਈ ਜਾਵੇ।'' ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਾਕਸ਼ੀ ਨੇ ਬਾਂਗਰਮਊ ਤੋਂ ਪਾਰਟੀ ਵਲੋਂ ਉਮੀਦਵਾਰ ਐਲਾਨ ਨੂੰ ਲੈ ਕੇ ਵੀ ਚੁੱਕਿਆ ਸੀ। ਦੱਸ ਦੇਈਏ ਕਿ ਓਨਾਵ ਦੀ ਬਾਂਗਰਮਊ ਸੀਟ 'ਤੇ ਜ਼ਿਮਨੀ ਚੋਣ ਜਬਰ ਜ਼ਿਨਾਹ ਕੇਸ 'ਚ ਸਜ਼ਾ ਕੱਟ ਰਹੇ ਕੁਲਦੀਪ ਸਿੰਘ ਸੇਂਗਰ ਦੀ ਮੈਂਬਰਤਾ ਰੱਦ ਹੋਣ ਕਰ ਕੇ ਹੋ ਰਹੀ ਹੈ।

ਇਹ ਵੀ ਪੜ੍ਹੋ : ਅਨੁਰਾਗ ਕਸ਼ਯਪ 'ਤੇ ਜਬਰ ਜ਼ਿਨਾਹ ਦਾ ਦੋਸ਼ ਲਗਾਉਣ ਵਾਲੀ ਅਭਿਨੇਤਰੀ ਪਾਇਲ ਘੋਸ਼ ਨੇ ਸਿਆਸਤ 'ਚ ਰੱਖਿਆ ਕਦਮ

DIsha

This news is Content Editor DIsha