ਭਾਜਪਾ ਵਿਧਾਇਕ ਪ੍ਰਣਵ ਸਿੰਘ ਚੈਂਪੀਅਨ 6 ਸਾਲ ਲਈ ਪਾਰਟੀ ਤੋਂ ਬਰਖ਼ਾਸਤ

07/17/2019 5:36:50 PM

ਦੇਹਰਾਦੂਨ— ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੰਦੂਕ ਅਤੇ ਸ਼ਰਾਬ ਨਾਲ ਡਾਂਸ ਕਰਨ ਵਾਲੇ ਵਿਧਾਇਕ ਕੁੰਵਰ ਪ੍ਰਣਵ ਸਿੰਘ ਚੈਂਪੀਅਨ ਨੂੰ 6 ਸਾਲ ਲਈ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੰਦੂਕ ਅਤੇ ਸ਼ਰਾਬ ਨਾਲ ਡਾਂਸ ਵਾਇਰਲ ਹੋਣ ਦੇ ਬਾਅਦ ਤੋਂ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ। ਪਿਛਲੇ ਦਿਨੀਂ ਪ੍ਰਣਵ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਉਹ 3 ਬੰਦੂਕਾਂ ਅਤੇ ਇਕ ਰਾਈਫਲ ਨਾਲ ਫਿਲਮੀ ਗੀਤ 'ਤੇ ਡਾਂਸ ਕਰਦੇ ਨਜ਼ਰ ਆਏ ਸਨ। ਵੀਡੀਓ 'ਚ ਪ੍ਰਣਵ ਬੰਦੂਕ ਘੁੰਮਾ ਕੇ ਉਤਰਾਖੰਡ ਦੇ ਲੋਕਾਂ ਨੂੰ ਗਾਲ੍ਹਾਂ ਕੱਢਦੇ ਹੋਏ ਵੀ ਦਿੱਸੇ। ਵੀਡੀਓ ਵਾਇਰਲ ਹੋਣ ਨਾਲ ਹੋ ਰਹੀ ਬਦਨਾਮੀ ਤੋਂ ਬਾਅਦ ਚੈਂਪੀਅਨ ਨੂੰ ਪਾਰਟੀ ਨੇ ਤੁਰੰਤ ਮੁਅੱਤਲ ਕਰ ਦਿੱਤਾ। ਨਾਲ ਹੀ ਉਤਰਾਖੰਡ ਭਾਜਪਾ ਨੇ ਪ੍ਰਣਵ ਨੂੰ ਬਰਖ਼ਾਸਤ ਕਰਨ ਦੀ ਸਿਫਾਰਿਸ਼ ਵੀ ਕਰ ਦਿੱਤੀ।

ਭਾਜਪਾ ਦੇ ਮੀਡੀਆ ਇੰਚਾਰਜ ਅਤੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਨੇ ਦੱਸਿਆ,''ਪਾਰਟੀ ਨੇ ਵਿਧਾਇਕ ਦੇ ਕਈ ਜਨਤਕ ਗਲਤ ਵਤੀਰਿਆਂ ਦਾ ਨੋਟਿਸ ਲੈਂਦੇ ਹੋਏ 6 ਸਾਲ ਲਈ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਬਲੂਨੀ ਨੇ ਕਿਹਾ ਕਿ ਵੀਡੀਓ ਸਾਹਮਣੇ ਆਉਣ ਦੇ ਬਾਅਦ ਤੋਂ ਉਨ੍ਹਾਂ ਤੋਂ ਮਾਮਲੇ 'ਚ ਸਪੱਸ਼ਟੀਕਰਨ ਮੰਗਿਆ ਸੀ ਪਰ ਅਨੁਸ਼ਾਸਨ ਕਮੇਟੀ ਨੇ ਉਨ੍ਹਾਂ ਦਾ ਜਵਾਬ ਸੰਤੋਸ਼ਜਨਕ ਨਹੀਂ ਪਾਇਆ।'' ਪਿਛਲੇ ਦਿਨੀਂ ਚੈਂਪੀਅਨ ਦੇ ਤਿੰਨ ਹਥਿਆਰਾਂ ਦਾ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਹਨ। ਨਾਲ ਹੀ ਹਰਿਦੁਆਰ ਦੇ ਜ਼ਿਲਾ ਮੈਜਿਸਟਰੇਟ ਵਲੋਂ ਚੈਂਪੀਅਨ ਨੂੰ ਨੋਟਿਸ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਆਪਣੀ ਸਫ਼ਾਈ 'ਚ ਚੈਂਪੀਅਨ ਨੇ ਕਿਹਾ ਸੀ ਕਿ ਕੀ ਸ਼ਰਾਬ ਪੀਣਾ ਜਾਂ ਹਥਿਆ ਰੱਖਣਾ ਅਪਰਾਧ ਹੈ? ਨਾਲ ਹੀ ਉਨ੍ਹਾਂ ਨੇ ਇਸ ਵੀਡੀਓ ਨੂੰ ਸਾਜਿਸ਼ ਕਰਾਰ ਦਿੱਤਾ ਸੀ। ਵੀਡੀਓ 'ਤੇ ਬਦਨਾਮੀ ਦਰਮਿਆਨ ਸਫ਼ਾਈ ਦਿੰਦੇ ਹੋਏ ਚੈਂਪੀਅਨ ਨੇ ਕਿਹਾ ਸੀ,''ਇਹ ਇਕ ਸਾਜਿਸ਼ ਹੈ। ਉਹ ਲਾਇਸੈਂਸੀ ਹਥਿਆਰ ਸਨ ਅਤੇ ਲੋਡੇਡ ਨਹੀਂ ਸਨ। ਮੈਂ ਕਿਸੇ ਵੱਲ ਇਸ਼ਾਰਾ ਨਹੀਂ ਕਰ ਰਿਹਾ ਹਾਂ ਅਤੇ ਨਾ ਹੀ ਕਿਸੇ ਨੂੰ ਧਮਕੀ ਦੇ ਰਿਹਾ ਹਾਂ। ਕੀ ਅਪਰਾਧ ਹੈ? ਕੀ ਸ਼ਰਾਬ ਪੀਣਾ ਅਤੇ ਲਾਇਸੈਂਸੀ ਬੰਦੂਕ ਰੱਖਣਾ ਅਪਰਾਧ ਹੈ।''

DIsha

This news is Content Editor DIsha