ਭਾਜਪਾ ਵਿਧਾਇਕ ਦੀ ਕੁੱਟਮਾਰ ਦਾ ਸ਼ਿਕਾਰ ਅਧਿਕਾਰੀ ਆਈ.ਸੀ.ਯੂ. ''ਚ ਭਰਤੀ

06/28/2019 12:13:12 PM

ਇੰਦੌਰ— ਖਸਤਾ ਮਕਾਨ ਢਾਹੁਣ ਗਏ ਇੰਦੌਰ ਨਗਰ ਨਿਗਮ ਦੇ ਦਲ ਦੇ ਨਾਲ 2 ਦਿਨ ਪਹਿਲਾਂ ਹੋਏ ਵਿਵਾਦ ਦੌਰਾਨ ਸਥਾਨਕ ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀਏ ਨੇ ਸ਼ਹਿਰੀ ਬਾਡੀ ਦੇ ਜਿਸ ਅਫ਼ਸਰ ਨੂੰ ਬੈਟ ਨਾਲ ਕੁੱਟਿਆ ਸੀ, ਉਸ ਨੂੰ ਇਕ ਨਿੱਜੀ ਹਸਪਤਾਲ ਦੇ ਆਈ.ਸੀ.ਯੂ. 'ਚ ਭਰਤੀ ਕਰਵਾਇਆ ਗਿਆ ਹੈ। ਪਲਾਸੀਆ ਖੇਤਰ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਦੇ ਭਵਨ ਨਿਰੀਖਕ ਧੀਰੇਂਦਰ ਸਿੰਘ ਬਾਇਸ (46) ਨੂੰ ਵੀਰਵਾਰ ਦੇਰ ਸ਼ਾਮ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ 'ਤੇ ਆਈ. ਸੀ.ਯੂ. 'ਚ ਭਰਤੀ ਕੀਤਾ ਗਿਆ।

ਡਾਕਟਰ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਸਥਿਰ ਬਣੀ ਹੋਈ ਹੈ। ਆਕਾਸ਼ (34) ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਦੇ ਬੇਟੇ ਹਨ ਅਤੇ ਨਵੰਬਰ 2018 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ। ਸ਼ਹਿਰ ਦੇ ਗੰਜੀ ਕੰਪਾਊਂਡ ਖੇਤਰ 'ਚ ਇਕ ਖਸਤਾ ਭਵਨ ਢਾਹੁਣ ਦੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਵੱਡੇ ਵਿਵਾਦ ਤੋਂ ਬਾਅਦ ਭਾਜਪਾ ਵਿਧਾਇਕ ਨੇ ਨਗਰ ਨਿਗਮ ਦੇ ਭਵਨ ਨਿਰੀਖਕ ਨੂੰ ਕ੍ਰਿਕੇਟ ਬੈਟ ਨਾਲ ਕੁੱਟ ਦਿੱਤਾ ਸੀ। ਆਕਾਸ਼ ਇਸ ਮਾਮਲੇ 'ਚ ਗ੍ਰਿਫਤਾਰੀ ਤੋਂ ਬਾਅਦ ਫਿਲਹਾਲ ਨਿਆਇਕ ਹਿਰਾਸਤ ਦੇ ਅਧੀਨ ਸਥਾਨਕ ਜੇਲ 'ਚ ਬੰਦ ਹਨ। ਪਿਛਲੇ 2 ਦਿਨਾਂ 'ਚ ਇੱਥੇ ਦੀਆਂ ਵੱਖ-ਵੱਖ ਅਦਾਲਤਾਂ ਉਨ੍ਹਾਂ ਦੀਆਂ 2 ਜ਼ਮਾਨਤ ਅਰਜ਼ੀਆਂ ਖਾਰਜ ਕਰ ਚੁਕੀਆਂ ਹਨ।

DIsha

This news is Content Editor DIsha