ਚੋਣ ਐਲਾਨ ਤੋਂ ਬਾਅਦ ਭਾਜਪਾ ਨੇ ਦਿੱਲੀ ''ਚ ਬੁਲਾਈ ਅਹਿਮ ਬੈਠਕ

09/21/2019 2:29:20 PM

ਨਵੀਂ ਦਿੱਲੀ—ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਤਰੁੰਤ ਬਾਅਦ ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਚੋਣ ਰਣਨੀਤੀਆਂ ਨੂੰ ਲੈ ਕੇ ਅੱਜ ਭਾਵ ਸ਼ਨੀਵਾਰ ਨੂੰ ਬੈਠਕ ਬੁਲਾਈ ਹੈ। ਬੈਠਕ 'ਚ ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ, ਜਨਰਲ ਸਕੱਤਰ ਭੁਪਿੰਦਰ ਸਿੰਘ ਯਾਦਵ ਅਤੇ ਕਈ ਹੋਰ ਨੇਤਾਵਾਂ ਨੇ ਹਿੱਸਾ ਲਿਆ। ਪਾਰਟੀ ਮਾਹਿਰਾਂ ਮੁਤਾਬਕ ਬੈਠਕ 'ਚ ਪਾਰਟੀ ਦੇ ਨੇਤਾਵਾਂ ਦੇ ਪ੍ਰੋਗਰਾਮ, ਪਾਰਟੀ ਦੇ ਕਮਜ਼ੋਰ ਅਤੇ ਮਜ਼ਬੂਤ ਸਥਿਤੀ ਵਾਲੀ ਸੀਟਾਂ 'ਤੇ ਰਣਨੀਤੀ, ਉਮੀਦਵਾਰਾਂ ਦੇ ਨਾਂ ਸੰਬੰਧੀ ਐਲਾਨ, ਚੋਣ ਪ੍ਰਚਾਕ, ਸੂਬਾ ਸਰਕਾਰਾਂ ਦੀਆਂ ਉਪਲੱਬਧੀਆਂ ਦਾ ਪ੍ਰਚਾਰ ਅਤੇ ਕਈ ਹੋਰ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ। ਮਹਾਰਾਸ਼ਟਰ 'ਚ ਸ਼ਿਵਸੈਨਾ ਦੇ ਨਾਲ ਸੀਟਾਂ ਦੀ ਵੰਡ ਅਤੇ ਹਰਿਆਣਾ 'ਚ ਐਗ੍ਰੈਸਿਵ ਚੋਣ ਪ੍ਰਚਾਰ 'ਤੇ ਚਰਚਾ ਕੀਤੀ ਗਈ।

ਦੱਸਣਯੋਗ ਹੈ ਕਿ ਮਹਾਰਾਸ਼ਟਰ ਅਤੇ ਹਰਿਆਣਾ 'ਚ 21 ਅਕਤੂਬਰ ਨੂੰ ਵਿਧਾਨਸਭਾ ਚੋਣਾਂ ਕਰਵਾਈਆਂ ਜਾਣਗੀਆਂ ਅਤੇ 24 ਅਕਤੂਬਰ ਨੂੰ ਨਤੀਜੇ ਆਉਣਗੇ। ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਅੱਜ ਇੱਥੇ ਹਰਿਆਣਾ 'ਚ 90 ਸੀਟਾਂ ਅਤੇ ਮਹਾਰਾਸ਼ਟਰ 'ਚ 288 ਸੀਟਾਂ ਲਈ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਲਈ ਨੋਟੀਫਿਕੇਸ਼ਨ 24 ਸਤੰਬਰ ਨੂੰ ਜਾਰੀ ਹੋਵੇਗੀ ਅਤੇ ਚੋਣਾਂ ਦੇ ਐਲਾਨ ਹੁੰਦਿਆਂ ਹੀ ਦੋਵਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਕਾਰਜਕਾਲ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 9 ਨਵੰਬਰ ਨੂੰ ਖਤਮ ਹੋ ਰਿਹਾ ਹੈ।

Iqbalkaur

This news is Content Editor Iqbalkaur