ਜ਼ਖਮੀਆਂ ਨੂੰ ਪਿੱਠ ''ਤੇ ਚੁੱਕ ਕੇ ਹਸਪਤਾਲ ਲੈ ਗਏ ਭਾਜਪਾ ਵਿਧਾਇਕ

09/24/2017 11:00:45 AM

ਫਰੂਖਾਬਾਦ— ਇੱਥੇ ਭਾਜਪਾ ਵਿਧਾਇਕ ਵੱਲੋਂ ਜ਼ਖਮੀਆਂ ਨੂੰ ਆਪਣੀ ਪਿੱਠ 'ਤੇ ਚੁੱਕ ਕੇ ਹਸਪਤਾਲ ਲਿਜਾਉਣ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਵਿਧਾਇਕ ਮੇਜਰ ਸੁਨੀਲ ਦੱਤ ਦਿਵੇਦੀ ਪਹਿਲਾਂ ਇਕ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਆਪਣੀ ਗੱਡੀ 'ਚ ਬਿਠਾ ਕੇ ਹਸਪਤਾਲ ਲਿਜਾਂਦੇ ਹੋਏ ਦਿਖਾਈ ਪਏ ਅਤੇ ਫਿਰ ਹਸਪਤਾਲ ਦੇ ਅੰਦਰ ਵੀ ਉਹ ਖੁਦ ਹੀ ਜ਼ਖਮੀਆਂ ਨੂੰ ਲੈ ਗਏ। 
 

ਇਕ ਨਿਊਜ਼ ਏਜੰਸੀ ਅਨੁਸਾਰ ਹਸਪਤਾਲ ਪੁੱਜ ਕੇ ਵਿਧਾਇਕ ਜ਼ਖਮੀਆਂ ਨੂੰ ਆਪਣੀ ਪਿੱਠ 'ਤੇ ਚੁੱਕ ਕੇ ਹਸਪਤਾਲ ਦੇ ਅੰਦਰ ਲੈ ਗਏ ਅਤੇ ਉਨ੍ਹਾਂ ਦਾ ਇਲਾਜ ਕਰਵਾਇਆ। ਵਿਧਾਇਕ ਨੇ ਖੁਦ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਸ਼ੇਅਰ ਕੀਤਾ, ਜਿੱਥੇ ਉਨ੍ਹਾਂ ਨੂੰ ਕਾਫੀ ਵਾਹਵਾਹੀ ਮਿਲ ਰਹੀ ਹੈ। ਮੀਡੀਆ ਰਿਪੋਰਟਸ 'ਚ ਕਿਹਾ ਜਾ ਰਿਹਾ ਹੈ ਕਿ ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ, ਜਦੋਂ ਫਤਿਹਗੜ੍ਹ ਦੇ ਨਗਲਾ ਪ੍ਰਤੀਮ ਵਾਸੀ ਅਰਵਿੰਦ ਚੌਹਾਨ ਦਾ ਵਾਹਨ ਸਾਹਮਣੇ ਆ ਰਹੀ ਗੱਡੀ ਨਾਲ ਟਕਰਾ ਗਿਆ, ਜਿਸ 'ਤੇ ਰਿਸ਼ਭ ਕੁਮਾਰ ਅਤੇ ਰਾਮੇਸ਼ਵਰ ਸਿੰਘ ਸਵਾਰ ਸਨ। ਹਾਦਸੇ ਤੋਂ ਬਾਅਦ ਤਿੰਨੋਂ ਸ਼ਖਸ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਏ। ਉਦੋਂ ਸਦਰ ਦੇ ਭਾਜਪਾ ਵਿਧਾਇਕ ਮੇਜਰ ਸੁਨੀਲ ਦੱਤ ਦਿਵੇਦੀ ਉਸੇ ਰਸਤੇ ਤੋਂ ਲੰਘ ਰਹੇ ਸਨ। ਉਨ੍ਹਾਂ ਨੇ ਜ਼ਖਮੀਆਂ ਨੂੰ ਦੇਖ ਆਪਣੀ ਕਾਰ ਰੁਕਵਾਈ ਅਤੇ ਉਨ੍ਹਾਂ ਦੀ ਮਦਦ ਕਰਨ ਲੱਗੇ।

 

आप सभी से निवेदन है,बरसात में वाहन सावधानी पूर्वक चलायें | ईश्वर नेकपुर में हुई दुर्घटना में हुए घायलों को जल्द स्वास्थ्य लाभ दे | . आपका मेजर सुनील दत्त द्विवेदी विधायक फर्रुखाबाद

Posted by Sunil Dutt Dwivedi on Friday, September 22, 2017