ਕੇਜਰੀਵਾਲ ਦੀ ਰਾਹ 'ਤੇ ਭਾਜਪਾ ਆਗੂ, ਸਿੱਬਲ ਦੇ ਪੁੱਤਰ ਤੋਂ ਮੰਗੀ ਮੁਆਫੀ

04/06/2018 5:50:52 PM

ਨੈਸ਼ਨਲ ਡੈਸਕ—ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਇਨ੍ਹਾਂ ਦਿਨਾਂ 'ਮੁਆਫੀ ਮੰਗੋ' ਰਾਜਨੀਤੀ ਕਰ ਰਹੇ ਹਨ, ਜਿਸ ਦੇ ਤਹਿਤ ਉਹ ਆਪਣੇ ਬਿਆਨਾਂ ਅਤੇ ਦੋਸ਼ਾਂ 'ਤੇ ਲੋਕਾਂ ਤੋਂ ਮੁਆਫੀ ਮੰਗ ਰਹੇ ਹਨ। ਉੱਥੇ ਆਪ ਦੀ ਸਾਬਕਾ ਨੇਤਾ ਸ਼ਾਜੀਆ ਇਲਮੀ ਵੀ ਕੇਜਰੀਵਾਲ ਦੀ ਰਾਹ 'ਤੇ ਚੱਲ ਪਈ ਹੈ। ਉਨ੍ਹਾਂ ਨੇ ਇਕ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਦੇ ਪੁੱਤਰ ਅਮਿਤ ਸਿੱਬਲ ਤੋਂ ਮੁਆਫੀ ਮੰਗ ਲਈ ਹੈ। ਅਮਿਤ ਨੇ ਸ਼ਾਜ਼ੀਆ ਦੇ ਖਿਲਾਫ ਅਪਰਾਧਿਕ ਮਾਣਹਾਨੀ ਦਾ ਦਾਅਵਾ ਠੋਕਿਆ ਸੀ। ਹੁਣ ਉਨ੍ਹਾਂ ਨੇ ਇਸ ਨੂੰ ਖਤਮ ਕਰਨ ਦੇ ਲਈ ਗੈਰ-ਰਸਮੀ ਦੇ ਤੌਰ 'ਤੇ ਮੁਆਫੀ ਮੰਗੀ ਹੈ। 
ਅਮਿਤ ਸਿੱਬਲ ਨੂੰ ਲਿਖਿਆ ਮਾਫੀਨਾਮਾ
ਸ਼ਾਜ਼ੀਆ ਨੇ ਆਪਣੇ ਮੁਆਫੀਨਾਮੇ 'ਚ ਲਿਖਿਆ ਕਿ ਕਪਿਲ ਸਿੱਬਲ 'ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਸੀ ਅਤੇ ਉਹ ਉਨ੍ਹਾਂ ਬਿਆਨਾਂ ਦੇ ਲਈ ਮੁਆਫੀ ਮੰਗ ਰਹੀ ਹੈ। ਜਾਣਕਾਰੀ ਮੁਤਾਬਕ ਅਮਿਤ ਸਿੱਬਲ ਨੇ 2013 'ਚ ਦਰਜ ਕਰਵਾਏ ਗਏ ਮਾਮਲਿਆਂ 'ਚ ਦੋਸ਼ ਲਗਾਇਆ ਕਿ ਕੇਜਰੀਵਾਲ, ਸਿਸੋਦੀਆ, ਭੂਸ਼ਣ ਅਤੇ ਉਸ ਸਮੇਂ ਦੀ ਮੈਂਬਰ ਰਹੀ ਸ਼ਾਜ਼ੀਆ ਨੇ ਵੋਡਾਫੈਨ 'ਤੇ ਚੋਰੀ ਮਾਮਲੇ 'ਚ ਉਨ੍ਹਾਂ ਅਤੇ ਉਨ੍ਹਾਂ ਦੇ ਪਿਤਾ ਅਤੇ ਤੱਤਕਾਲੀਨ ਦੂਰਸੰਚਾਰ ਮੰਤਰੀ ਕਪਿਲ ਸਿੱਬਲ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਦੇ ਬਾਅਦ ਉਨ੍ਹਾਂ ਨੇ ਮਾਣਹਾਨੀ ਦਾ ਕੇਸ ਦਰਜ ਕੀਤਾ ਗਿਆ। 
ਸ਼ਾਜ਼ੀਆ ਦੇ ਖਿਲਾਫ ਜਮਾਨਤੀ ਵਾਰੰਟ ਹੋ ਚੁੱਕਾ ਹੈ ਜ਼ਾਰੀ
ਇੰਨਾ ਹੀ ਨਹੀਂ ਸਿੱਬਲ ਵੱਲੋਂ ਦਾਇਰ ਮਾਣਹਾਨੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਪੇਸ਼ ਨਾ ਹੋਣ ਦੇ ਕਾਰਨ ਕੋਰਟ ਸ਼ਾਜ਼ੀਆ ਇਲਮੀ ਦੇ ਖਿਲਾਫ ਜਮਾਨਤੀ ਵਾਰੰਟ ਤੱਕ ਜਾਰੀ ਕਰ ਚੁੱਕਾ ਹੈ। ਇਸ ਮਾਮਲੇ 'ਚ ਕੋਰਟ 'ਚ ਪੇਸ਼ ਨਹੀਂ ਹੋਣ 'ਤੇ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਮਨੀਸ਼ ਸਿਸੋਦੀਆ 'ਤੇ ਅਦਾਲਤ ਢਾਈ-ਢਾਈ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਵਿਕਰਮ ਸਿੰਘ ਮਜੀਠੀਆ ਤੋਂ ਸ਼ੁਰੂ ਹੋਇਆ ਕੇਜਰੀਵਾਲ ਦਾ ਮੁਆਫੀ ਮੰਗਣ ਦਾ ਸਿਲਸਿਲਾ ਜਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਦਿੱਲੀ ਹਾਈ ਕੋਰਟ 'ਚ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਦਾਇਰ ਮਾਣਹਾਨੀ ਵਾਲੇ ਕੇਸ 'ਤੇ ਵੀ 2 ਅਪ੍ਰੈਲ ਨੂੰ ਮੁਆਫੀ ਮੰਗ ਚੁੱਕੇ ਹਨ।