ਭਾਜਪਾ ਦੀ ਕਿਸਾਨ ਰੈਲੀ ''ਚ ਡਿੱਗਿਆ ਮੰਚ, ਧੜੰਮ ਕਰ ਕੇ ਡਿੱਗੇ ਵਿਧਾਇਕ

06/11/2019 3:11:27 PM

ਇੰਦੌਰ (ਭਾਸ਼ਾ)— ਮੱਧ ਪ੍ਰਦੇਸ਼ ਦੀ ਕਮਲਨਾਥ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਰੁੱਧ ਮੰਗਲਵਾਰ ਨੂੰ ਇੱਥੇ ਬੁਲਾਈ ਗਈ 'ਕਿਸਾਨ ਆਕਰੋਸ਼ ਰੈਲੀ' ਦਾ ਮੰਚ ਡਿੱਗ ਗਈ। ਮੰਚ ਡਿੱਗਣ ਕਾਰਨ ਭਾਜਪਾ ਦੇ 3 ਵਿਧਾਇਕਾਂ ਸਮੇਤ 10 ਲੋਕ ਜ਼ਖਮੀ ਹੋ ਗਏ। ਚਸ਼ਮਦੀਦ ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਰਾਜਮੁਹੱਲਾ ਚੌਰਾਹੇ 'ਤੇ ਲੱਕੜ ਦੀਆਂ ਪੱਟੀਆਂ ਨਾਲ ਬਣਾਏ ਗਏ ਮੰਚ ਦੇ ਅਚਾਨਕ ਡਿੱਗ ਜਾਣ ਕਾਰਨ ਵਾਪਰਿਆ। ਇਸ ਦੌਰਾਨ ਮੰਚ 'ਤੇ ਭਾਜਪਾ ਦੇ ਸਥਾਨਕ ਨੇਤਾਵਾਂ ਅਤੇ ਪਾਰਟੀ ਦੇ ਚੋਣ ਜਨਪ੍ਰਤੀਨਿਧੀਆਂ ਸਮੇਤ ਕਰੀਬ 60 ਲੋਕ ਮੰਚ 'ਤੇ ਮੌਜੂਦ ਸਨ। ਮੰਚ 'ਤੇ ਸਮਰੱਥਾ ਤੋਂ ਵੱਧ ਲੋਕ ਚੜ੍ਹ ਗਏ, ਜਿਸ ਕਾਰਨ ਇਹ ਡਿੱਗ ਗਿਆ ਅਤੇ ਕਰੀਬ 10 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 


ਸੂਤਰਾਂ ਨੇ ਦੱਸਿਆ ਕਿ ਮੰਚ ਡਿੱਗਣ ਤੋਂ ਬਾਅਦ ਭਾਜਪਾ ਦੇ ਕੁਝ ਜ਼ਖਮੀ ਨੇਤਾ ਮੌਕੇ ਤੋਂ ਚੱਲੇ ਗਏ, ਜਦਕਿ ਕੁਝ ਹੋਰ ਜ਼ਖਮੀਆਂ ਨੂੰ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ। ਦਰਅਸਲ ਭਾਜਪਾ ਨੇਤਾਵਾਂ ਨੇ 'ਕਿਸਾਨ ਆਕਰੋਸ਼ ਰੈਲੀ' ਵਿਚ ਸੂਬੇ ਦੀ ਕਮਲਨਾਥ ਸਰਕਾਰ 'ਤੇ ਅੰਨ ਦਾਤਿਆਂ ਨਾਲ ਵਾਦਾ ਖਿਲਾਫੀ ਦਾ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸੱਤਾਧਾਰੀ ਕਾਂਗਰਸ ਝੂਠ ਬੋਲ ਰਹੀ ਹੈ ਕਿ ਉਸ ਨੇ ਨਵੰਬਰ 2018 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਤਾ ਗਿਆ ਕਿਸਾਨ ਕਰਜ਼ ਮੁਆਫ਼ੀ ਦਾ ਅਹਿਮ ਚੁਣਾਵੀ ਵਚਨ ਪੂਰਾ ਕਰ ਦਿੱਤਾ ਹੈ।

Tanu

This news is Content Editor Tanu