ਭਾਜਪਾ ਕਸ਼ਮੀਰ 'ਚ ਮੰਨੇ ਆਪਣੀ ਗਲਤੀ : ਉਮਰ

07/16/2018 2:01:09 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਤਵਾਦ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਭਾਜਪਾ ਪਾਰਟੀ ਨੂੰ ਇਹ ਮੰਨਣਾ ਚਾਹੀਦਾ ਕਿ ਉਸ ਨੇ 2015 ਤੋਂ ਲਗਾਤਾਰ ਗਲਤੀਆਂ ਕੀਤੀਆਂ ਹਨ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਬਦੁੱਲਾ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਘੱਟ ਤੋਂ ਘੱਟ ਇਮਾਨਦਾਰੀ ਨਾਲ ਆਪਣੀ ਗਲਤੀ ਮੰਨੇ। ਉਸ ਨੇ 2015 ਤੋਂ ਸੂਬੇ 'ਚ ਗੜਬੜੀ ਕੀਤੀ ਹੈ। ਅੱਤਵਾਦ ਦੇ ਮਾਮਲੇ 'ਚ ਇਹ ਸਰਕਾਰ ਹਰ ਪੱਧਰ 'ਤੇ ਅਸਫਲ ਰਹੀ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਟਵੀਟ ਕਰਕੇ ਕਿਹਾ ਸੀ ਕਿ ਜੰਮੂ-ਕਸ਼ਮੀਰ ਦੀ ਸਮੱਸਿਆ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣਾ ਬਦਕਿਸਮਤੀ ਹੈ। ਸਾਡੀ ਸਰਕਾਰ ਨੇ ਕਸ਼ਮੀਰ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਸਲੀ ਰੂਪ 'ਚ ਕੋਸ਼ਿਸ਼ ਕੀਤੀ ਹੈ। ਇਸ ਦੇ ਜਵਾਬ 'ਚ ਅਬਦੁੱਲਾ ਨੇ ਇਹ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਦੱਸ ਦੇਈਏ ਕਿ 2015 'ਚ ਭਾਜਪਾ ਅਤੇ ਪੀ. ਡੀ. ਪੀ. ਨੇ ਜੰਮੂ-ਕਸ਼ਮੀਰ ਦੀ ਕਮਾਨ ਸੰਭਾਲੀ ਸੀ ਅਤੇ ਮੁਫਤੀ ਮੁਹੰਮਦ ਸਈਦ ਦੀ ਮੌਤ ਤੋਂ ਬਾਅਦ ਵੀ ਗਠਜੋੜ ਜਾਰੀ ਰਿਹਾ ਸੀ ਅਤੇ ਬਾਅਦ 'ਚ ਮਹਿਬੂਬਾ ਮੁਫਤੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਸੂਬੇ 'ਚ ਗਠਜੋੜ ਸਹਿਯੋਗੀ ਭਾਜਪਾ ਦੀ ਸਰਕਾਰ ਨਾਲ ਸੰਬੰਧ ਤੋੜਨ ਤੋਂ ਬਾਅਦ ਮਹਿਬੂਬਾ ਨੇ 19 ਜੂਨ ਨੂੰ ਅਸਤੀਫਾ ਦੇ ਦਿੱਤਾ ਸੀ।