ਸੰਸਦ ਮੈਂਬਰਾਂ ਲਈ ਭਾਜਪਾ ਨੇ ਜਾਰੀ ਕੀਤਾ ਵਿਹਿਪ

02/11/2020 10:22:12 AM

ਨਵੀਂ ਦਿੱਲੀ—ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਕ ਵਿਹਿਪ ਜਾਰੀ ਕਰ ਕੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਅੱਜ ਭਾਵ ਮੰਗਲਵਾਰ ਨੂੰ ਆਪਣੇ-ਆਪਣੇ ਸਦਨਾਂ 'ਚ ਮੌਜੂਦ ਰਹਿਣ ਲਈ ਕਿਹਾ ਹੈ। ਮਾਮਲਾ ਇਸ ਲਈ ਖਾਸ ਹੈ ਕਿਉਂਕਿ ਮੰਗਲਵਾਰ ਨੂੰ ਜਿੱਥੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਾਲੇ ਹਨ, ਉੱਥੇ ਹੀ ਇਹ ਬਜਟ ਸੈਂਸ਼ਨ ਦੇ ਪਹਿਲੇ ਪੜਾਅ ਦਾ ਆਖਰੀ ਦਿਨ ਹੈ। ਵੈਸੇ ਮੰਗਲਵਾਰ ਸ਼ਾਮ 4 ਵਜੇ ਤੋਂ ਰਾਜ ਸਭਾ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ 'ਤੇ ਚੁੱਕੇ ਗਏ ਸਵਾਲਾਂ ਦਾ ਜਵਾਬ ਵੀ ਦੇਵੇਗੀ।

1 ਫਰਵਰੀ ਨੂੰ ਪੇਸ਼ ਹੋਏ ਕੇਂਦਰੀ ਬਜਟ 'ਤੇ ਪਿਛਲੇ ਕੁਝ ਦਿਨਾਂ ਤੋਂ ਸੰਸਦ 'ਚ ਚਰਚਾ ਚੱਲ ਰਹੀਂ ਹੈ। ਵਿਰੋਧੀ ਧਿਰ ਦੇ ਮੈਂਬਰਾਂ ਨੇ ਜਿੱਥੇ ਸਰਕਾਰ 'ਤੇ ਆਰਥਿਕ ਸੁਸਤੀ ਅਤੇ ਬੇਰੋਜ਼ਗਾਰੀ ਦੇ 'ਰਿਕਾਰਡ ਪੱਧਰ' ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ, ਉੱਥੇ ਹੀ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਬਜਟ 'ਚ ਵੱਖ-ਵੱਖ ਪਹਿਲੂਆਂ ਲਈ ਕੇਂਦਰ ਦੀ ਪ੍ਰਸ਼ੰਸਾ ਵੀ ਕੀਤੀ ਹੈ।

ਦੱਸਣਯੋਗ ਹੈ ਕਿ ਇਸ ਬਜਟ ਸੈਂਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਦੱਸ ਚੁੱਕੀ ਹੈ ਕਿ ਉਸ ਦਾ ਟੀਚਾ 45 ਬਿੱਲਾਂ ਨੂੰ ਪਾਸ ਕਰਵਾਉਣਾ ਹੈ ਪਰ ਪਹਿਲੇ ਪੜਾਅ ਦੇ ਆਖਰੀ ਦਿਨ ਭਾਵ 11 ਫਰਵਰੀ ਨੂੰ ਸਰਕਾਰ ਕਿਹੜਾ ਬਿੱਲ ਪੇਸ਼ ਕਰੇਗੀ, ਇਸ 'ਤੇ ਕੋਈ ਖੁੱਲ ਕੇ ਬੋਲਣ ਲਈ ਤਿਆਰ ਨਹੀਂ ਹੈ। ਉੱਥੇ ਹੀ ਇਸ ਵਿਹਿਪ ਤੋਂ ਬਾਅਦ ਸੋਸ਼ਲ ਮੀਡੀਆ ਅੰਦਾਜ਼ਿਆਂ ਦਾ ਬਾਜ਼ਾਰ ਗਰਮ ਹੋਣ ਲੱਗਾ ਹੈ।

Iqbalkaur

This news is Content Editor Iqbalkaur