ਭਾਜਪਾ ਹੈ ਝੂਠ ਤਿਆਰ ਕਰਨ ਵਾਲੀ ਫੈਕਟਰੀ- ਰਾਹੁਲ

03/23/2018 3:33:35 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਡਾਟਾ ਚੋਰੀ ਦੇ ਮੁੱਦੇ 'ਤੇ ਭਾਜਪਾ 'ਤੇ ਸ਼ੁੱਕਰਵਾਰ ਨੂੰ ਫਿਰ ਹਮਲਾ ਬੋਲਦੇ ਹੋਏ ਕਿਹਾ ਕਿ ਸੱਤਾਧਾਰੀ ਦਲ ਕੈਬਨਿਟ ਮੰਤਰੀ ਰਾਹੀਂ ਝੂਠ ਬੁਲਵਾ ਰਹੀ ਹੈ ਅਤੇ ਇਹ ਫਰਜ਼ੀ ਖਬਰ ਚੱਲਵਾ ਰਹੀ ਹੈ ਕਿ ਕਾਂਗਰਸ ਨੇ ਕੈਂਬ੍ਰਿਜ ਐਨੇਲਿਟਿਕਾ ਨਾਲ ਕੰਮ ਕੀਤਾ ਸੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ,''ਭਾਜਪਾ ਦੇ ਝੂਠ ਦਾ ਕਾਰਖਾਨਾ ਜਾਰੀ ਹੈ। ਪੱਤਰਕਾਰਾਂ ਵੱਲੋਂ ਇਹ ਵੱਡੀ ਖਬਰ ਬਰੇਕ ਕੀਤਾ ਜਾਣਾ ਲਗਭਗ ਤੈਅ ਹੈ ਕਿ ਕਿਵੇਂ ਕੈਂਬ੍ਰਿਜ ਐਨੇਲਿਟਿਕਾ (ਸੀ.ਏ.) ਨੂੰ ਸੇਂਧ ਲਗਾਉਣ ਅਤੇ 2012 'ਚ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਭੁਗਤਾਨ ਕੀਤਾ ਗਿਆ।'' ਰਾਹੁਲ ਨੇ ਕਿਹਾ,''ਭਾਜਪਾ ਆਪਣੇ ਕੈਬਨਿਟ ਮੰਤਰੀ ਰਾਹੀਂ ਝੂਠ ਬੁਲਵਾ ਰਹੀ ਅਤੇ ਇਹ ਫਰਜ਼ੀ ਖਬਰ ਚੱਲਵਾ ਰਹੀ ਹੈ ਕਿ ਕਾਂਗਰਸ ਨੇ ਸੀ.ਏ. ਨਾਲ ਕੰਮ ਕੀਤਾ ਸੀ। ਅਸਲੀ ਖਬਰ ਗਾਇਬ ਹੋ ਗਈ।''
ਉਨ੍ਹਾਂ ਨੇ ਆਪਣੇ ਟਵੀਟ ਨਾਲ ਇਕ ਸਮਾਚਾਰ ਵੈੱਬਸਾਈਟ ਦੀ ਇਸ ਟਾਈਟਲ ਦੀ ਖਬਰ ਚਲਾਈ,''ਪਰਦਾਫਾਸ਼ ਕਰਨ ਵਾਲੇ ਨੇ ਕੈਂਬ੍ਰਿਜ ਐਨੇਲਿਟਿਕਾ ਦੇ ਭਾਰਤ ਨਾਲ ਸੰਬੰਧ ਹੋਣ ਦਾ ਖੁਲਾਸਾ ਕੀਤਾ।'' ਕਾਂਗਰਸ ਅਤੇ ਭਾਜਪਾ ਦਰਮਿਆਨ ਪਿਛਲੀਆਂ ਚੋਣਾਂ 'ਚ ਬ੍ਰਿਟਿਸ਼ ਡਾਟਾ ਫਰਮ ਕੈਂਬ੍ਰਿਜ ਐਨੇਲਿਟਿਕਾ (ਸੀ.ਏ.) ਅਤੇ ਉਸ ਦੀ ਭਾਰਤੀ ਸਾਂਝੇਦਾਰ ਕੰਪਨੀ ਦੀਆਂ ਸੇਵਾਵਾਂ ਲਏ ਜਾਣ ਦੇ ਮੁੱਦੇ 'ਤੇ ਯੁੱਧ ਛਿੜਿਆ ਹੋਇਆ ਹੈ। ਇਹ ਕੰਪਨੀ ਸ਼ੱਕ ਦੇ ਘੇਰੇ 'ਚ ਉਦੋਂ ਆਈ, ਜਦੋਂ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਸ 'ਤੇ ਡਾਟਾ ਚੋਰੀ 'ਤੇ ਦੋਸ਼ ਲਗਾਏ। ਕਾਂਗਰਸ ਨੇ ਜਿੱਥੇ ਭਾਜਪਾ 'ਤੇ ਇਸ ਕੰਪਨੀ ਦੀਆਂ ਸੇਵਾਵਾਂ ਲੈਣ ਦਾ ਦੋਸ਼ ਲਗਾਇਆ ਹੈ, ਉੱਥੇ ਹੀ ਭਾਜਪਾ ਨੇ ਇਹ ਕਹਿੰਦੇ ਹੋਏ ਪਲਟਵਾਰ ਕੀਤਾ ਹੈ ਕਿ ਕਾਂਗਰਸ ਅਤੇ ਉਸ ਦੇ ਪ੍ਰਮੁੱਖ ਨੇ ਕੰਪਨੀ ਦੀਆਂ ਸੇਵਾਵਾਂ ਲਈਆਂ ਸਨ।