ਨੇਤਾਵਾਂ ਦੀ ਚੋਰੀ ਰੋਕਣੀ ਹੈ ਤਾਂ ਵਧਾਓ ਤਨਖਾਹ : ਭਾਜਪਾ ਸੰਸਦ ਮੈਂਬਰ

01/07/2019 1:19:28 PM

ਬਸਤੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਹਰੀਸ਼ ਦਿਵੇਦੀ ਨੇ ਵਿਵਾਦਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਦ ਮੈਂਬਰਾਂ ਦੀ ਤਨਖਾਹ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਿਆਸੀ ਵਿਅਕਤੀਆਂ ਦੀ ਚੋਰੀ ਰੋਕਣੀ ਹੈ ਤਾਂ ਉਨ੍ਹਾਂ ਦੀ ਤਨਖਾਹ ਵਧਾਈ ਜਾਣੀ ਚਾਹੀਦੀ ਹੈ। ਅੱਜ ਇਕ ਸੰਸਦ ਮੈਂਬਰ ਤੋਂ ਵਧ ਤਨਖਾਹ ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੀ ਹੈ। ਅਜਿਹੇ 'ਚ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਦੀ ਤਨਖਾਹ ਅਤੇ ਸਹੂਲਤਾਂ ਵਧਾਈਆਂ ਜਾਣ। ਹਰੀਸ਼ ਦਿਵੇਦੀ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ ਤੋਂ ਸੰਸਦ ਮੈਂਬਰ ਹਨ। ਉਹ ਐਤਵਾਰ ਨੂੰ ਜ਼ਿਲਾ ਪੰਚਾਇਤ ਸਭਾਗਾਰ 'ਚ ਆਯੋਜਿਤ ਯੂਥ ਸੰਵਾਦ ਰੈਲੀ 'ਚ ਪੁੱਜੇ ਸਨ। ਇੱਥੇ ਉਨ੍ਹਾਂ ਨੇ ਕਿਹਾ,''ਇਕ ਸੰਸਦ ਮੈਂਬਰ ਆਪਣੇ ਖੇਤ ਰ'ਚ ਜੇਕਰ ਠੀਕ ਤਰ੍ਹਾਂ ਕੰਮ ਕਰੇ ਤਾਂ ਉਸ ਨੂੰ 12 ਕਰਮਚਾਰੀ ਰੱਖਣ ਦੀ ਲੋੜ ਹੈ।''

ਸੰਸਦ ਮੈਂਬਰ ਨੇ ਕਿਹਾ,''ਤੁਸੀਂ ਸਾਡੇ ਇੱਥੇ ਆਓਗੇ ਅਤੇ ਕਹੋਗੇ ਕਿ ਸੰਸਦ ਮੈਂਬਰ ਜੀ ਪੱਤਰ ਲਿਖ ਦਿਓ। ਜੇਕਰ ਅਸੀਂ ਕਹੀਏ ਕਿ ਜਾ ਕੇ ਟਾਈਪ ਕਰਵਾ ਲਵੋ ਤਾਂ ਤੁਸੀਂ ਕੀ ਕਹੋਗੇ? ਤਾਂ ਸਾਨੂੰ ਟਾਈਪਿਸਟ ਰੱਖਣ ਦੀ ਲੋੜ ਹੈ, ਪਾਣੀ ਪਿਲਾਉਣ ਵਾਲਾ, ਖਾਣਾ ਬਣਾਉਣ ਵਾਲਾ ਸਭ ਰੱਖਣਾ ਹੈ।'' ਉਨ੍ਹਾਂ ਨੇ ਕਿਹਾ,''ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਸੰਸਦ ਮੈਂਬਰ, ਵਿਧਾਇਕ, ਮੰਤਰੀ ਚੋਰੀ ਨਾ ਕਰੇ ਤਾਂ ਉਸ ਦੀਆਂ ਸਹੂਲਤਾਂ ਵਧਾਓ। ਤੁਸੀਂ ਸਾਡੀ ਵੀ ਤਾਂ ਮਜ਼ਬੂਰੀ ਸਮਝੋ। ਸਿਰਫ ਤੁਹਾਡੀ ਹੀ ਮਜ਼ਬੂਰੀ ਨਹੀਂ ਹੈ। ਇਕ ਪ੍ਰਾਇਮਰੀ ਸਕੂਲ ਦਾ ਸੀਨੀਅਰ ਟੀਚਰ ਸਾਡੇ ਲੋਕਾਂ ਤੋਂ ਵਧ ਤਨਖਾਹ ਲੈ ਰਿਹਾ ਹੈ।''

DIsha

This news is Content Editor DIsha