ਭਾਜਪਾ ਸਰਕਾਰ ਨੂੰ ਉੱਤਰ ਪ੍ਰਦੇਸ਼ ''ਪੇਪਰ ਲੀਕ ''ਤੇ ਚਰਚਾ'' ਕਰਨੀ ਚਾਹੀਦੀ ਹੈ : ਪ੍ਰਿਯੰਕਾ ਗਾਂਧੀ

04/01/2022 3:37:02 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ ਨੂੰ ਲੈ ਕੇ ਸ਼ੁੱਕਰਵਾਰ ਨੂੰ ਤੰਜ਼ ਕੱਸਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੂੰ ਉੱਤਰ ਪ੍ਰਦੇਸ਼ 'ਚ 'ਪੇਪਰ ਲੀਕ 'ਤੇ ਚਰਚਾ' ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ 'ਚ ਕੁਝ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦਾ ਹਵਾਲਾ ਦਿੱਤਾ। ਪ੍ਰਿਯੰਕਾ ਨੇ ਟਵੀਟ ਕੀਤਾ,''ਭਾਜਪਾ ਸਰਕਾਰ ਨੂੰ ਉੱਤਰ ਪ੍ਰਦੇਸ਼ 'ਚ 'ਪੇਪਰ ਲੀਕ 'ਤੇ ਚਰਚਾ' ਕਰਨੀ ਚਾਹੀਦੀ ਹੈ। ਪਿਛਲੇ ਸਾਲ 28 ਨਵੰਬਰ ਨੂੰ ਯੂ.ਪੀ. ਟੀ.ਆਈ.ਟੀ. ਪੇਪਰ ਲੀਕ ਨਾਲ ਲੱਖਾਂ ਨੌਜਵਾਨਾਂ ਨੂੰ ਧੱਕਾ ਲੱਗਾ ਸੀ। ਕਾਰਵਾਈ ਦੇ ਨਾਮ 'ਤੇ ਦਿਖਾਵਟੀ ਕਦਮਾਂ ਤੋਂ ਇਲਾਵਾ ਕੁਝ ਨਹੀਂ ਹੋਇਆ।''

ਉਨ੍ਹਾਂ ਕਿਹਾ,''ਉੱਤਰ ਪ੍ਰਦੇਸ਼ ਦੇ ਨੌਜਵਾਨ ਅੱਜ-ਤੱਕ ਨਹੀਂ ਜਾਣ ਸਕੇ ਕਿ ਯੂ.ਪੀ. ਸਰਕਾਰ ਦੇ ਕਿਸ ਭ੍ਰਿਸ਼ਟ ਤੰਤਰ ਨੇ ਪੇਪਰ ਲੀਕ ਨੂੰ ਅੰਜਾਮ ਦਿੱਤਾ? ਨਤੀਜੇ ਵਜੋਂ ਇਕ ਹੋਰ ਪੇਪਰ ਲੀਕ।'' ਪ੍ਰਿਯੰਕਾ ਨੇ ਕਿਹਾ,''ਇਸ ਵਾਰ ਵੀ ਸਰਕਾਰ ਦਿਖਾਵਟੀ ਕਦਮਾਂ ਤੋਂ ਇਲਾਵਾ ਕੁਝ ਹੋਰ ਨਹੀਂ ਕਰ ਰਹੀ ਹੈ। ਪੇਪਰ ਲੀਕ ਦੀ ਖ਼ਬਰ ਲਿਖਣ ਵਾਲੇ ਪੱਤਰਕਾਰ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਪਰ ਪੇਪਰ ਲੀਕ ਕਰਨ ਵਾਲਾ ਤੰਤਰ ਸਰਕਾਰ 'ਚ ਪੈਠ ਜਮਾ ਕੇ ਬੈਠਾ ਹੈ। ਉਸ 'ਤੇ ਨਾ ਕੋਈ ਬੁਲਡੋਜ਼ਰ ਚੱਲਦਾ ਹੈ, ਨਾ ਕੋਈ ਤਬਦੀਲੀ ਆਉਂਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha