ਕਿਰ੍ਕਟ ਤੋਂ ਬਾਅਦ ਸਿਆਸੀ ਪਾਰੀ 'ਚ ਨਿਤਰੇ ਗੌਤਮ ਗੰਭੀਰ

04/22/2019 9:35:00 PM

ਨਵੀਂ ਦਿੱਲੀ— ਹੁਣ ਤਕ ਕ੍ਰਿਕਟ ਦੇ ਮੈਦਾਨ 'ਚ ਛੱਕੇ ਚੌਕੇ ਲਗਾਉਣ ਵਾਲੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਹੁਣ ਸਿਆਸੀ ਦੇ ਮੈਦਾਨ 'ਤੇ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਭਾਜਪਾ ਨੇ ਕ੍ਰਿਕਟਰ ਗੌਤਮ ਗੰਭੀਰ ਨੂੰ ਪੂਰਬੀ ਦਿੱਲੀ ਤੋਂ ਲੋਕ ਸਬਾ ਚੋਣਾਂ ਲਈ ਉਮੀਦਵਾਰ ਐਲਾਨ ਕੀਤਾ ਹੈ। ਭਾਜਪਾ ਨੇ ਗੌਤਮ ਗੰਭੀਰ ਨੂੰ ਮਿਨਾਕਸ਼ੀ ਲੇਖੀ ਦਾ ਥਾਂ ਮੈਦਾਨ 'ਚ ਉਤਾਰਿਆ ਹੈ। ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਹਾਲ ਹੀ 'ਚ ਭਾਜਪਾ ਦੀ ਮੈਂਬਰਸ਼ਿਪ ਲਈ ਸੀ ਅਤੇ ਉਨ੍ਹਾਂ ਨੂੰ ਦਿੱਲੀ ਤੋਂ ਹੀ ਚੋਣ ਲੜਾਉਣ 'ਤੇ ਬੀਜੇਪੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਸੀ। ਹੁਣ ਗੌਤਮ ਗੰਭੀਰ ਦੇ ਚੋਣ ਲੜਨ 'ਤੇ ਆਖਰੀ ਮੋਹਰ ਲੱਗ ਗਈ ਹੈ। ਖਾਸ ਗੱਲ ਹੈ ਕਿ ਗੌਤਮ ਗੰਭੀਰ ਨੂੰ ਲੋਕ ਸਭਾ ਪਹੁੰਚਾਉਣ ਲਈ ਬੀਜੇਪੀ ਨੇ ਸਾਲ 2014 'ਚ ਸੰਸਦ ਮੈਂਬਰ ਬਣੇ ਉਦਿਤ ਰਾਜ ਦਾ ਟਿਕਟ ਕੱਟਿਆ ਹੈ।

Inder Prajapati

This news is Content Editor Inder Prajapati