ਭਾਜਪਾ ਨੇ ਸੀਤਾ ਸੋਰੇਨ ਨੂੰ ਦੁਮਕਾ ਲੋਕ ਸਭਾ ਹਲਕੇ ਤੋਂ ਐਲਾਨਿਆ ਉਮੀਦਵਾਰ

03/25/2024 12:05:11 AM

ਰਾਂਚੀ — ਭਾਰਤੀ ਜਨਤਾ ਪਾਰਟੀ ਨੇ ਝਾਰਖੰਡ ਦੇ ਦੁਮਕਾ (ਅਨੁਸੂਚਿਤ ਜਨਜਾਤੀ) ਲੋਕ ਸਭਾ ਹਲਕੇ ਤੋਂ ਨਵੇਂ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਾਰਟੀ ਨੇ ਚਤਰਾ ਤੋਂ ਕਾਲੀਚਰਨ ਸਿੰਘ ਅਤੇ ਧਨਬਾਦ ਤੋਂ ਢੁੱਲੂ ਮਹਤੋ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਪਹਿਲਾਂ ਐਲਾਨੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਸੁਨੀਲ ਸੋਰੇਨ ਦੀ ਥਾਂ ਸੀਤਾ ਸੋਰੇਨ ਨੂੰ ਦੁਮਕਾ ਤੋਂ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਝਾਰਖੰਡ ਦੀਆਂ 14 ਵਿੱਚੋਂ 13 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਆਪਣੇ ਸਹਿਯੋਗੀ ਏਜੇਐੱਸਯੂ ਲਈ ਗਿਰੀਡੀਹ ਸੀਟ ਛੱਡ ਦਿੱਤੀ ਹੈ। ਏਜੇਐੱਸਯੂ ਦੇ ਚੰਦਰਪ੍ਰਕਾਸ਼ ਚੌਧਰੀ ਜਾਂ ਲੰਬੋਦਰ ਮਹਤੋ ਗਿਰੀਡੀਹ ਤੋਂ ਉਮੀਦਵਾਰ ਹੋ ਸਕਦੇ ਹਨ।

ਇਹ ਵੀ ਪੜ੍ਹੋ - BJP ਨੇ ਜਾਰੀ ਕੀਤੀ ਲੋਕ ਸਭਾ ਉਮੀਦਵਾਰਾਂ ਦੀ 5ਵੀਂ ਸੂਚੀ, ਅਰੁਣ ਗੋਵਿਲ ਨੂੰ ਮੇਰਠ ਤੋਂ ਮਿਲੀ ਟਿਕਟ, ਦੇਖੋ ਪੂਰੀ ਲਿਸਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Inder Prajapati

This news is Content Editor Inder Prajapati