ਬੀਜੇਪੀ ਨੇ ਆਪ ਸਰਕਾਰ ਤੇ ਲਗਾਇਆ ਐੱਲ.ਈ.ਡੀ. ਘਪਲੇ ਦਾ ਦੋਸ਼

11/19/2019 7:03:45 PM

ਨਵੀਂ ਦਿੱਲੀ — ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ 'ਤੇ ਐੱਲ.ਈ.ਡੀ. ਖਰੀਦ 'ਚ ਘਪਲੇ ਦਾ ਦੋਸ਼ ਲਗਾਉਂਦੇ ਹੋਏ ਸੀ.ਬੀ.ਆਈ. 'ਚ ਸ਼ਿਕਾਇਤ ਦਰਜ ਕਰਵਾਈ ਹੈ। ਦਿੱਲੀ ਵਿਧਾਨ ਸਭਾ 'ਚ ਨੇਤਾ ਵਿਰੋਧੀ ਵਿਜੇਂਦਰ ਗੁੱਪਤਾ ਨੇ ਦੂਜੇ ਵਿਧਾਇਕਾਂ ਨਾਲ ਸੀ.ਬੀ.ਆਈ. 'ਚ ਸ਼ਿਕਾਇਤ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੀਜੇਪੀ ਦਿੱਲੀ ਸਰਕਾਰ 'ਤੇ ਘਪਲੇ ਦਾ ਦੋਸ਼ ਲਗਾ ਚੁੱਕੀ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ 'ਤੇ ਦੋਸ਼ ਹੈ ਕਿ 5 ਲੱਖ ਦਾ ਕਮਰਾ 25 ਲੱਖ ਰੁਪਏ 'ਚ ਬਣਵਾਇਆ ਗਿਆ। ਉਥੇ ਹੀ ਕਈ ਸਕੂਲਾਂ 'ਚ ਬਗੈਰ ਬਣਾਏ ਹੀ ਕਮਰਿਆਂ ਦਾ ਭੂਗਤਾਨ ਕਰ ਦਿੱਤਾ ਗਿਆ।

ਇਸ ਸਿਲਸਿਲੇ 'ਚ ਏ.ਸੀ.ਬੀ. ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਵੀ ਦਿੱਤੀ ਹੈ ਅਤੇ ਜਾਂਚ ਲਈ ਇਜਾਜ਼ਤ ਮੰਗੀ ਹੈ। ਦਿੱਲੀ ਸਰਕਾਰ ਦੇ ਸਕੂਲਾਂ 'ਚ ਕਮਰਿਆਂ ਦੇ ਨਿਰਮਾਣ 'ਚ ਹੋਏ ਘਪਲੇ ਦੀ ਜਾਂਚ ਹੁਣ ਐਂਟੀ ਕਰੱਪਸ਼ਨ ਬਿਊਰੋ ਨੂੰ ਸੌਂਪੀ ਗਈ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ 'ਤੇ ਸਿੱਖਿਆ ਦੇ ਨਾਂ 'ਤੇ 2000 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਹੈ।

ਉਥੇ ਹੀ ਦਿੱਲੀ ਸਰਕਾਰ ਵੀ ਕਾਂਗਰਸ 'ਤੇ ਘਪਲੇ ਦਾ ਦੋਸ਼ ਲਗਾ ਚੁੱਕੀ ਹੈ। ਆਡ-ਈਵਨ ਦੌਰਾਨ ਪ੍ਰਦੇਸ਼ ਕਾਂਗਰਸ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਨੇ ਸਕੂਲੀ ਬੱਚਿਆਂ ਨੂੰ ਮਾਸਕ ਵੰਡਣ ਲਈ 10 ਕਰੋੜ ਰੁਪਏ ਖਰਚ ਕੀਤੇ ਪਰ ਬੱਚਿਆਂ ਨੂੰ ਮਾਸਕ ਨਹੀਂ ਮਿਲਿਆ। ਪ੍ਰਦੇਸ਼ ਕਾਂਗਰਸ ਦੇ ਨੇਤਾਵਾਂ ਨੇ ਕਿਹਾ ਸੀ ਕਿ ਕੇਜਰੀਵਾਲ ਸਰਕਾਰ ਨੇ 40 ਕਰੋੜ ਰੁਪਏ ਵਿਗਿਆਪਨਾਂ 'ਤੇ ਖਰਚ ਕੀਤੇ, ਜੇਕਰ ਉਸ ਪੈਸੇ ਨਾਲ ਮਾਸਕ ਖਰੀਦਿਆ ਗਿਆ ਹੁੰਦਾ ਤਾਂ ਦਿੱਲੀ ਵਾਲਿਆਂ ਨੂੰ ਰਾਹਤ ਮਿਲੀ ਹੁੰਦੀ।

Inder Prajapati

This news is Content Editor Inder Prajapati