ਭਾਜਪਾ ਵਰਕਰਾਂ ਨੇ ਕੇਜਰੀਵਾਲ ਦੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ

02/17/2017 3:31:13 PM

ਨਵੀਂ ਦਿੱਲੀ— ਦਿੱਲੀ ਦੇ ਇਕ ਸਰਕਾਰੀ ਸਕੂਲ ''ਚ ਮਿਡ-ਡੇਅ-ਮੀਲ ਖਾਣ ਨਾਲ ਬੱਚਿਆਂ ਦੇ ਬੀਮਾਰ ਹੋ ਜਾਣ ਦੇ ਵਿਰੋਧ ''ਚ ਭਾਜਪਾ ਵਰਕਰਾਂ ਨੇ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਮਿਡ-ਡੇਅ-ਮੀਲ ''ਚ ਮਰਿਆ ਹੋਇਆ ਚੂਹਾ ਪਾਇਆ ਗਿਆ। ਖਾਣਾ ਦੇਵਲੀ ਇਲਾਕੇ ''ਚ ਸਥਿਤ ਸਰਕਾਰੀ ਬੁਆਏਜ਼ ਸੀਨੀਅਰ ਸੈਕੰਡਰੀ ਸਕੂਲ ''ਚ ਪਰੋਸਿਆ ਗਿਆ, ਜਿਸ ਨੂੰ ਖਾਣ ਤੋਂ ਬਾਅਦ ਵਿਦਿਆਰਥੀ ਬੀਮਾਰ ਪੈ ਗਏ।
ਬੀਮਾਰ ਵਿਦਿਆਰਥੀਆਂ ਨੂੰ ਇਲਾਜ ਲਈ ਮਦਨ ਮੋਹਨ ਮਾਲਵੀਏ ਹਸਪਤਾਲ ਲਿਜਾਇਆ ਗਿਆ। ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਵਿਦਿਆਰਥੀਆਂ ਨੂੰ ਦੇਖਣ ਲਈ ਹਸਪਤਾਲ ਪੁੱਜੇ।

Disha

This news is News Editor Disha