ਹਰ ਬੂਥ ''ਤੇ ਤਿਆਰ ਕਰੇਗੀ 5 ਸਾਈਬਰ ਯੋਧੇ ਭਾਜਪਾ

07/16/2018 9:51:01 AM

ਨਵੀਂ ਦਿੱਲੀ— ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੇ ਸੂਚਨਾ ਟੈਕਨਾਲੋਜੀ ਪਲੇਟਫਾਰਮ ਤੇ ਸੋਸ਼ਲ ਮੀਡੀਆ 'ਤੇ ਵਿਰੋਧੀਆਂ ਦੇ ਹਮਲੇ ਦਾ ਜਵਾਬ ਦੇਣ ਲਈ ਕਿਲੇਬੰਦੀ ਕੀਤੀ ਹੈ। ਪਾਰਟੀ ਦੀ 'ਸਾਈਬਰ ਸੈਨਾ' ਹਰ ਪੋਲਿੰਗ ਕੇਂਦਰ (ਬੂਥ) 'ਤੇ 5 ਲੋਕਾਂ ਤਕ ਪਹੁੰਚ ਬਣਾ ਕੇ ਵਿਰੋਧੀਆਂ ਦੇ ਮਾੜੇ ਪ੍ਰਚਾਰ ਖਿਲਾਫ ਭਾਜਪਾ ਦੀਆਂ ਉਪਲੱਬਧੀਆਂ ਦੀ ਤੱਥਾਂ 'ਤੇ ਆਧਾਰਿਤ ਤਸਵੀਰ ਪੇਸ਼ ਕਰੇਗੀ।
ਭਾਜਪਾ ਦੇ ਇਕ ਸੀਨੀਅਰ ਅਹੁਦੇਦਾਰ ਨੇ ਦੱਸਿਆ ਕਿ ਅੱਜ ਦੇ ਸੂਚਨਾ ਕ੍ਰਾਂਤੀ ਦੇ ਯੁੱਗ 'ਚ ਸੂਚਨਾ ਟੈਕਨਾਲੋਜੀ ਪਲੇਟਫਾਰਮ ਅਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਕਿਸੇ ਤੋਂ ਲੁਕਿਆ ਨਹੀਂ ਹੈ। ਆਉਣ ਵਾਲੀਆਂ ਚੋਣਾਂ 'ਚ ਕਾਫੀ ਗਿਣਤੀ 'ਚ ਨੌਜਵਾਨ ਪਹਿਲੀ ਵਾਰ ਵੋਟ ਪਾਉਣਗੇ। ਦੇਸ਼ ਦੇ ਦੂਰ-ਦੁਰਾਡੇ ਖੇਤਰਾਂ 'ਚ ਵੀ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ 'ਚ ਪਾਰਟੀ ਦੂਰ-ਦੁਰਾਡੇ ਦੇ ਖੇਤਰਾਂ 'ਚ ਸੂਚਨਾ ਟੈਕਨਾਲੋਜੀ ਪਲੇਟਫਾਰਮ ਰਾਹੀਂ ਲੋਕਾਂ ਤਕ ਸਰਕਾਰ ਦੇ ਕੰਮਾਂ ਦੀ ਸਹੀ ਤਸਵੀਰ ਪੇਸ਼ ਕਰੇਗੀ।