ਆਫ ਦਿ ਰਿਕਾਰਡ: ਗੁਜਰਾਤ ''ਚ ਭਾਜਪਾ ਦਾ ਜ਼ੋਰਦਾਰ ਪ੍ਰਚਾਰ

11/19/2017 2:59:38 PM

ਗੁਜਰਾਤ— ਜੇਕਰ ਪ੍ਰਧਾਨ ਮੰਤਰੀ ਦੀਆਂ ਗੁਜਰਾਤ 'ਚ 50 ਚੋਣਾਵੀ ਰੈਲੀਆਂ ਨੂੰ ਸੰਬੋਧਨ ਕਰਨ ਦੀ ਯੋਜਨਾ ਹੈ ਤਾਂ ਇਸ ਦਰਮਿਆਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਚਾਹੁੰਦੇ ਹਨ ਕਿ 25 ਕੇਂਦਰੀ ਮੰਤਰੀ ਇਕ ਦਿਨ 'ਚ 100 ਰੈਲੀਆਂ 'ਚ ਚੋਣ ਪ੍ਰਚਾਰ ਕਰਨ। ਇਸ ਵੱਡੇ ਚੋਣ ਪ੍ਰਚਾਰ ਦੇ ਪਿੱਛੇ ਇਹ ਹੈ ਕਿ ਕਾਂਗਰਸ ਨੂੰ ਹਿਲਾ ਦਿੱਤਾ ਜਾਵੇ ਅਤੇ ਇਕ ਦਿਨ 'ਚ 100 ਚੋਣ ਖੇਤਰਾਂ 'ਚ ਰੈਲੀਆਂ ਕੀਤੀਆਂ ਜਾਣ।
ਰਾਜਨਾਥ ਸਿੰਘ, ਨਿਤਿਨ ਗਡਕਰੀ, ਸੁਸ਼ਮਾ ਸਵਰਾਜ, ਥਾਵਰ ਚੰਦ ਗਹਿਲੋਤ, ਅਰੁਣ ਜੇਤਲੀ, ਪ੍ਰਕਾਸ਼ ਜਾਵਡੇਕਰ, ਧਰਮੇਂਦਰ ਪ੍ਰਧਾਨ, ਪੀਊਸ਼ ਗੋਇਲ, ਸਮਰਿਤੀ ਇਰਾਨੀ ਅਤੇ ਹੋਰ ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਨਗੇ। ਇਨ੍ਹਾਂ ਤੋਂ ਇਲਾਵਾ ਯੋਗੀ ਆਦਿੱਤਿਯਨਾਥ, ਵਸੂੰਧਰਾ ਰਾਜੇ ਅਤੇ ਸ਼ਿਵਰਾਜ ਚੌਹਾਨ ਵਰਗੇ ਭਾਜਪਾ ਮੁੱਖ ਮੰਤਰੀ ਵੀ ਰੈਲੀਆਂ ਨੂੰ ਸੰਬੋਧਨ ਕਰਨਗੇ। ਰਾਮਦਾਸ ਅਠਾਵਲੇ ਵਰਗੇ ਭਾਜਪਾ ਦੇ ਘਟਕਾਂ ਨਾਲ ਸੰਬੰਧਤ ਮੰਤਰੀ ਵੀ ਇਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਇਤਿਹਾਸਕ ਘਟਨਾਕ੍ਰਮ ਲਈ ਲਗਭਗ 20 ਹੈਲੀਕਾਪਟਰਾਂ ਅਤੇ ਸੈਂਕੜੇ ਕਾਰਾਂ, ਹਜ਼ਾਰਾਂ ਮੋਟਰਸਾਈਕਲਾਂ ਦੇ ਕਾਫਲੇ ਉਨ੍ਹਾਂ ਨਾਲ ਹੋਣਗੇ। ਇਹ ਸਭ ਕੁਝ ਦਸੰਬਰ ਦੇ ਪਹਿਲੇ ਹਫਤੇ ਉਸ ਸਮੇਂ ਹੋਵੇਗਾ, ਜਦੋਂ ਚੋਣ ਪ੍ਰਚਾਰ ਆਪਣੀ ਚਰਮ ਸੀਮਾ 'ਤੇ ਹੋਵੇਗਾ।