ਭਾਜਪਾ ਦਾ ਬਿਹਾਰ ਨੂੰ ਦਿੱਤਾ ਚੈੱਕ ਹੋ ਰਿਹਾ ਟ੍ਰੋਲ, ਜਾਣੋ ਕਾਰਨ

09/17/2017 4:30:28 PM

ਬਿਹਾਰ— ਰਾਜ 'ਚ ਆਏ ਭਿਆਨਕ ਹੜ੍ਹ ਕਾਰਨ ਹਰ ਖੇਤਰ ਵੱਲੋਂ ਸੰਭਵ ਮਦਦ ਹੜ੍ਹ ਪੀੜਤ ਲੋਕਾਂ ਨੂੰ ਪਹੁੰਚਾਈ ਗਈ ਹੈ। ਇਸੇ ਕ੍ਰਮ 'ਚ ਮਹਾਰਾਸ਼ਟਰ ਭਾਜਪਾ ਇਕਾਈ ਵੱਲੋਂ ਬਿਹਾਰ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ ਇਕ ਚੈੱਕ ਸੌਂਪਿਆ ਗਿਆ ਹੈ। ਇਸ ਚੈੱਕ ਦੇ ਮਾਧਿਅਮ ਨਾਲ ਬਿਹਾਰ 'ਚ ਹੜ੍ਹ ਰਾਹਤ ਫੰਡ 'ਚ ਰਾਸ਼ੀ ਜਮ੍ਹਾ ਕਰਵਾਈ ਜਾਣੀ ਹੈ। ਇਹ ਚੈੱਕ ਇਕ ਗਲਤੀ ਕਾਰਨ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਿਹਾ ਹੈ। ਦਰਅਸਲ ਇਸ ਚੈੱਕ 'ਚ ਜੋ ਰਾਸ਼ੀ ਸ਼ਬਦ ਅਤੇ ਸੰਖਿਆ 'ਚ ਲਿਖੀ ਗਈ ਹੈ, ਉਹ ਦੋਵੇਂ ਵੱਖ-ਵੱਖ ਹਨ। ਇਨ੍ਹਾਂ ਦੋਹਾਂ ਰਾਸ਼ੀਆਂ ਦੇ ਮੱਧ 5 ਲੱਖ ਰੁਪਿਆਂ ਦਾ ਅੰਤਰ ਹੈ। 
ਜਾਣਕਾਰੀ ਅਨੁਸਾਰ ਇਸ ਚੈੱਕ ਨੂੰ ਲੈਣ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਤੇ ਬਿਹਾਰ ਭਾਜਪਾ ਨਿਤਿਆਨੰਦ ਰਾਏ ਖੁਦ ਮੁੰਬਈ ਗਏ ਸਨ। ਇਹ ਤਸਵੀਰ ਸਭ ਤੋਂ ਪਹਿਲਾਂ ਮੁੰਬਈ ਦੇ ਚੇਅਰਮੈਨ ਆਸ਼ੀਸ਼ ਸ਼ੇਲਾਰ ਨੇ ਟਵੀਟ ਕੀਤੀ ਪਰ ਇਸ ਗਲਤੀ 'ਤੇ ਕਿਸੇ ਦੀ ਵੀ ਨਜ਼ਰ ਨਹੀਂ ਪਈ। ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਨੇ ਭਾਜਪਾ ਨੇਤਾਵਾਂ ਵੱਲੋਂ ਕੀਤੀ ਗਈ ਇਸ ਗਲਤੀ ਨੂੰ ਫੜਿਆ। ਉਨ੍ਹਾਂ ਨੇ ਇਸ ਤਸਵੀਰ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ 'ਤੇ ਲਿਖਿਆ ਕੀ ਫਰਾਡ (ਧੋਖਾ) ਇਵੈਂਟ ਹੈ ਇਹ। ਮੁੰਬਈ ਭਾਜਪਾ ਚੀਫ, ਬਿਹਾਰ ਭਾਜਪਾ ਚੀਫ ਨਾਲ ਇਕ ਸੈਂਟਰਲ ਮਿਨੀਸਟਰ ਨੂੰ ਇਕ ਕਰੋੜ 20 ਲੱਖ ਅਤੇ 1, 25,00,000 ਰੁਪਏ ਦਾ ਚੈੱਕ ਦੇ ਰਹੇ ਹਨ।