ਬੰਦੂਕ ਲਹਿਰਾਉਣ ਵਾਲੇ BJP ਵਿਧਾਇਕ ਬੋਲੇ, ਨਸ਼ੇ ''ਚ ਅਜਿਹਾ ਹੋ ਜਾਂਦਾ

07/10/2019 6:14:55 PM

ਨਵੀਂ ਦਿੱਲੀ— ਉੱਤਰਾਖੰਡ ਤੋਂ ਵਿਧਾਇਕ ਪ੍ਰਣਵ ਸਿੰਘ ਚੈਪੀਅਨ ਨੇ ਵਾਇਰਲ ਵੀਡੀਓ 'ਤੇ ਪਹਿਲੀ ਵਾਰ ਗੱਲਬਾਤ ਕੀਤੀ । ਚੈਂਪੀਅਨ ਨੇ ਨੱਚਣ 'ਤੇ ਕਿਹਾ ਕਿ ਨਸ਼ੇ 'ਚ ਅਜਿਹਾ ਹੋ ਜਾਂਦਾ ਹੈ । ਇਕ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਬੀ.ਜੇ.ਪੀ. ਵਿਧਾਇਕ ਨੇ ਕਿਹਾ ਕਿ ਗਾਲ੍ਹਾ ਦੇਣ ਅਤੇ ਇਤਰਾਜ਼ ਯੋਗ ਭਾਸ਼ਾ ਦਾ ਪ੍ਰਯੋਗ ਕਰਨ 'ਤੇ ਮੈਂ ਮਾਫੀ ਮੰਗਦਾ ਹਾਂ। ਉਸ ਸਮੇਂ ਮੈਂ ਸ਼ਰਾਬ ਪੀਤੀ ਹੋਈ ਸੀ ਅਤੇ ਨਸ਼ੇ 'ਚ ਅਜਿਹਾ ਹੋ ਜਾਂਦਾ ਹੈ।
ਉੱਥੇ ਬੀ ਬੀ.ਜੇ.ਪੀ. ਵਿਧਾਇਕ ਦਾ ਇਹ ਵੀ ਕਹਿਣਾ ਹੈ ਕਿ ਇਹ ਵੀਡੀਓ ਐਡੀਟ ਕੀਤੀ ਗਈ ਹੈ। ਇਸ ਦੇ ਨਾਲ ਹੀ ਆਪਣੇ ਕੀਤੇ 'ਤੇ ਵਿਧਾਇਕ ਨੂੰ ਥੋੜਾ ਜਿਹਾ ਵੀ ਅਫਸੋਸ ਨਹੀਂ ਹੈ। ਕੁੰਵਰ ਸਿੰਘ ਕਿਹਾ ਕਿ ਮੇਰਾ ਡਾਂਸ ਕਰਨਾ ਕੋਈ ਜੁਰਮ ਨਹੀਂ ਹੈ।
ਵਿਧਾਇਕ ਦੀ ਇਸ ਹਰਕਤ 'ਤੇ ਬੀ.ਜੇ.ਪੀ, ਨੇ ਸਖਤ ਆਲੋਚਨਾ ਕੀਤੀ ਹੈ। ਬੀ.ਜੇ.ਪੀ. ਪ੍ਰਚਾਰ ਪ੍ਰਮੁੱਖ ਅਨੀਲ ਬਲੁਨੀ ਨੇ ਕਿਹਾ ਕਿ ਪ੍ਰਣਵ ਸਿੰਘ ਚੈਂਪੀਅਨ ਖਿਲਾਫ ਪਹਿਲਾਂ ਵੀ ਕਾਰਵਾਈ ਹੋਈ ਹੈ। ਉਹ ਤਿੰਨ ਮਹੀਨੇ ਦੇ ਲਈ ਨਿਲੰਬਿਤ ਕੀਤੇ ਗਏ ਹਨ। ਅੱਜ ਜੋ ਵੀਡੀਓ ਸਾਹਮਣੇ ਆਈ। ਉਸ ਦੀ ਅਸੀਂ ਨਿੰਦਾ ਕਰਦੇ ਹਾਂ।
ਪ੍ਰਣਵ ਚੈਂਪੀਅਨ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਉਤਰਾਖੰਡ ਦੇ ਵਿਵਾਦਿਤ ਵਿਧਾਇਕ ਪ੍ਰਣਵ ਸਿੰਘ ਚੈਂਪੀਅਨ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ। ਇਸ ਵਾਰ ਉਹ ਕਿਸੇ ਨਾਲ ਮਾਰਕੁੱਟ 'ਚ ਨਹੀਂ ਜਦਕਿ ਸ਼ਰਾਬ ਦੇ ਨਸ਼ੇ 'ਚ ਡਿਸਕੋ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ 2 ਤੋਂ 3 ਦਿਨ ਪੁਰਾਣੀ ਲੱਗ ਰਹੀ ਹੈ।
ਇਸ ਤੋਂ ਪਹਿਲਾਂ ਅਜਿਹੀ ਖਬਰ ਆਈ ਸੀ ਕਿ ਵਿਧਾਇਕ ਨੇ ਪੈਰ ਦਾ ਆਪਰੇਸ਼ਨ ਕਰਵਾਇਆ ਹੈ। ਠੀਕ ਹੁੰਦੇ ਹੀ ਵਿਧਾਇਕ ਗਾਣੇ 'ਤੇ ਨੱਚਣ ਲੱਗੇ। ਇਸ ਪ੍ਰੋਗਰਾਮ 'ਚ ਉਨ੍ਹਾਂ ਨੇ ਆਪਣੇ ਕੁਝ ਸਮਰਥਕਾਂ ਨੂੰ ਸੱਦਾ ਦਿੱਤਾ ਸੀ। ਚੈਂਪੀਅਨ ਲਗਾਤਾਰ ਬੰਦੂਕਾਂ ਦੇ ਨਾਲ ਨੱਚਦਾ ਰਿਹਾ ਅਤੇ ਸ਼ਰਾਬ ਵੀ ਪੀਂਦਾ ਰਿਹਾ।
ਇਸ 'ਚ ਉਹ ਨਾ ਸਿਰਫ ਉੱਤਰਾਖੰਡ ਦੇ ਬਾਰੇ 'ਚ ਇਤਰਾਜ਼ ਭਾਸ਼ਾ ਦਾ ਇਸਤੇਮਾਲ ਕਰ ਰਹੇ ਹਨ ਜਦਕਿ ਹੱਥਾਂ 'ਚ ਰਿਵਾਲਵਰ ਅਤੇ ਇਕ ਕਾਰਬਾਇਨ ਲੈ ਕੇ ਡਾਂਸ ਵੀ ਕਰ ਰਹੇ ਹਨ।

satpal klair

This news is Content Editor satpal klair