ਭਾਰਤੀ ਖਾਣੇ ’ਚ ਸਭ ਤੋਂ ਵੱਧ ਸਰਚ ਕੀਤੇ ਗਏ ਬਿਰਆਨੀ ਤੇ ਬਟਰ ਚਿਕਨ

02/01/2020 6:05:12 PM

ਨਵੀਂ ਦਿੱਲੀ(ਅਨਸ)- ਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਚਿਕਨ ਬਿਰਆਨੀ ਪਿਛਲੇ ਸਾਲ ਸੰਸਾਰਿਕ ਪੱਧਰ ’ਤੇ ਹਰ ਮਹੀਨੇ ਔਸਤਨ 4.56 ਲੱਖ ਸਰਚ ਦੇ ਨਾਲ ਸਭ ਤੋਂ ਵੱਧ ਖੋਜਿਆ ਗਿਆ ਭਾਰਤੀ ਖਾਣਾ ਹੈ। ਬਟਨ ਚਿਕਨ, ਸਮੋਸਾ, ਚਿਕਨ ਟਿੱਕਾ, ਮਸਾਲਾ ਡੋਸਾ, ਤੰਦੂਰੀ ਚਿਕਨ, ਪਾਲਕ ਪਨੀਰ, ਨਾਨ, ਦਾਲ ਮੱਖਣੀ ਅਤੇ ਚਾਟ ਵੀ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਵਿਅੰਜਨਾਂ ’ਚ ਸ਼ਾਮਲ ਰਹੇ।

ਸੇਮਰਸ਼ ਦੀ ਖੋਜ ’ਚ ਇਹ ਪਤਾ ਲੱਗਾ ਕਿ ਇਕ ਪਸੰਦੀਦਾ ਪੰਜਾਬੀ ਵਿਅੰਜਨ ਬਟਨ ਚਿਕਨ ਔਸਤਨ 4 ਲੱਖ ਵਾਰ ਖੋਜਿਆ ਗਿਆ, ਜਦੋਂ ਕਿ ਉੱਤਰ ਭਾਰਤ ਅਤੇ ਇਸ ਤੋਂ ਅੱਗੇ ਦੇਸ਼ ਵਿਆਪੀ ਸਮੋਸਾ ਔਸਤਨ 3.9 ਲੱਖ ਵਾਰ ਖੋਜਿਆ ਗਿਆ। ਹੋਰ ਪਸੰਦੀਦਾ ਪੰਜਾਬੀ ਵਿਅੰਜਨ ਚਿਕਨ ਟਿੱਕਾ ਮਸਾਲਾ ਔਸਤਨ 2.5 ਲੱਖ ਵਾਰ ਖੋਜਿਆ ਗਿਆ। ਦੱਖਣ ਭਾਰਤ ਦੇ ਪ੍ਰਸਿੱਧ ਵਿਅੰਜਨ ਡੋਸਾ ਨੂੰ 2.28 ਲੱਖ ਵਾਰ ਖੋਜਿਆ ਗਿਆ। ਸੂਚੀ ’ਚ ਹੋਰ 5 ਭੋਜਨ ਤੰਦੂਰੀ ਚਿਕਨ, ਪਾਲਕ ਪਨੀਰ, ਨਾਨ, ਦਾਲ ਮੱਖਣੀ ਅਤੇ ਚਾਟ ਸ਼ਾਮਲ ਰਹੇ। ਸੇਮਰਸ਼ ਹੈੱਡ ਆਫ ਕਮਿਊਨੀਕੇਸ਼ਨ ਫਰਨਾਡੋ ਅੰਗੁਲੋ ਨੇ ਕਿਹਾ ਕਿ ਸਾਨੂੰ ਇਨ੍ਹਾਂ ਨਤੀਜਿਆਂ ਨੂੰ ਦੇਖ ਕੇ ਹੈਰਾਨੀ ਨਹੀਂ ਹੋਈ। ਇਸ ਦਾ ਕਾਰਣ ਇਹ ਹੈ ਕਿ ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਨੇ ਆਪਣੀ ਵੀਰਤਾ ਨੂੰ ਹਰ ਥਾਂ ਪਹੁੰਚਾਇਆ ਹੈ। ਵਿਦੇਸ਼ ’ਚ ਰਹਿ ਰਹੇ ਲੋਕਾਂ ’ਚ ਪੰਜਾਬੀਆਂ ਦੀ ਗਿਣਤੀ ਕਾਫੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਸਾਡਾ ਅਧਿਐਨ ਵਿਦੇਸ਼ਾਂ ’ਚ ਅਤੇ ਭਾਰਤ ’ਚ ਰਹਿਣ ਵਾਲੇ ਉੱਦਮੀ ਰਸੋਈਆਂ ਨੂੰ ਪੇਸ਼ ਕਰਦਾ ਹੈ ਕਿਉਂਕਿ ਇਹ ਵੱਧ ਵਿਦੇਸ਼ੀ ਭਾਰਤੀ ਖੁਰਾਕ ਪਦਾਰਥਾਂ ਲਈ ਬਾਜ਼ਾਰ ਦੇ ਆਕਾਰ ਦਾ ਖੁਲਾਸਾ ਕਰਦਾ ਹੈ। ਅਧਿਐਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਕ ਅਹਿਮ ਸੰਸਾਰਿਕ ਆਡੀਐਂਸ ਪੰਜਾਬੀ ਭੋਜਨ ਦੇ ਰੂਪ ’ਚ ਦੇਖਦੀ ਹੈ। ਸਨੈਕਸ ’ਚ ਮਸਾਲੇਦਾਰ ਸਮੋਸਾ ਤੇ ਚਾਟ 10 ਸਭ ਤੋਂ ਵੱਧ ਖੋਜੇ ਗਏ ਆਨਲਾਈਨ ਖਾਣੇ ’ਚੋਂ ਇਕ ਹਨ। ਜਿਨ੍ਹਾਂ ਲੋਕਾਂ ਨੇ ਇਨ੍ਹਾਂ ਵਿਅੰਜਨਾਂ ਦੀ ਖੋਜ ਕੀਤੀ, ਉਨ੍ਹਾਂ ’ਚ ਉੱਤਰ ਭਾਰਤ ਤੋਂ ਜਾਣੂ ਲੋਕ ਸ਼ਾਮਲ ਸਨ ਕਿਉਂਕਿ ਦੋਵੇਂ ਖੁਰਾਕ ਪਦਾਰਥ ਇਸ ਖੇਤਰ ਦੇ ਸਭ ਤੋਂ ਲੋਕਪ੍ਰਿਯ ਸਨੈਕਸ ’ਚੋਂ ਇਕ ਹਨ।

Baljit Singh

This news is Content Editor Baljit Singh