ਪੰਛੀ ਵੀ ਕਰਦੇ ਹਨ ਜੀਵਨ ਸਾਥੀ ਨਾਲ ਵਫਾ-ਬੇਵਫਾਈ!

11/18/2019 12:55:14 AM

ਨਵੀਂ ਦਿੱਲੀ (ਇੰਟ.)– ਹੁਣ ਤਕ ਅਸੀਂ ਵਫਾ ਅਤੇ ਬੇਵਫਾਈ ਦੀਆਂ ਕਈ ਉਦਾਹਰਣਾਂ ਸੁਣੀਆਂ ਹੋਣਗੀਆਂ ਪਰ ਉਹ ਜ਼ਿਆਦਾਤਰ ਇਨਸਾਨਾਂ ਬਾਰੇ ਹੋਣਗੀਆਂ ਪਰ ਕੀ ਤੁਹਾਨੂੰ ਪਤਾ ਹੈ ਕਿ ਪੰਛੀ ਵੀ ਆਪਣੇ ਜੀਵਨ ਸਾਥੀ ਪ੍ਰਤੀ ਵੱਖ-ਵੱਖ ਤਰ੍ਹਾਂ ਦਾ ਵਿਵਹਾਰ ਕਰਦੇ ਹਨ। ਕੁਝ ਅਜਿਹੇ ਪੰਛੀ ਵੀ ਹਨ, ਜੋ ਆਪਣੇ ਜੀਵਨ ਸਾਥੀ ਦੇ ਲਈ ਉਮਰ ਭਰ ਇੰਤਜ਼ਾਰ ਕਰਦੇ ਹਨ ਅਤੇ ਮਰਦੇ ਦਮ ਤਕ ਸਾਥ ਦਿੰਦੇ ਹਨ। ਉਥੇ ਹੀ ਅਜਿਹੇ ਪੰਛੀ ਵੀ ਹਨ, ਜੋ ਝੁੰਡ ’ਚ ਰਹਿਣਾ ਪਸੰਦ ਕਰਦੇ ਹਨ ਅਤੇ ਕਈ-ਕਈ ਵਾਰ ਸਾਥ ਬਦਲਦੇ ਹਨ। ਇਸ ਰਿਪੋਰਟ ’ਚ ਅਸੀਂ ਕੁਝ ਇਸ ਤਰ੍ਹਾਂ ਦੀ ਖੋਜ ਬਾਰੇ ਦੱਸਾਂਗੇ, ਜਿਨ੍ਹਾਂ ’ਚ ਪੰਛੀਆਂ ਦੇ ਵਿਵਹਾਰ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਹੋਏ ਹਨ।
ਰਾਕਹਾਪਰ ਪੈਂਗੁਇਨ ਹੁੰਦਾ ਹੈ ਵਫਾਦਾਰ
ਰਾਕਹਾਪਰ ਪੈਂਗੁਇਨ ’ਤੇ ਹੋਈ ਖੋਜ ’ਚ ਪਤਾ ਲੱਗਾ ਹੈ ਕਿ ਭਲੇ ਹੀ ਉਹ ਹਜ਼ਾਰਾਂ ਮੀਲ ਦੂਰ ਰਹੇ ਪਰ ਫਿਰ ਵੀ ਆਪਣੇ ਪਾਰਟਨਰ ਦੇ ਪ੍ਰਤੀ ਵਫਾਦਾਰ ਰਹਿੰਦਾ ਹੈ। ਹਾਲਾਂਕਿ ਕਈ ਪੰਛੀ ਆਪਣੇ ਪਾਰਟਨਰ ਦੇ ਇਲਾਵਾ ਦੂਸਰਿਆਂ ਦੇ ਨਾਲ ਵੀ ਸਬੰਧ ਬਣਾਉਂਦੇ ਹਨ। ਹਾਲਾਂਕਿ ਸਾਰੇ ਇਕ ਤਰ੍ਹਾਂ ਦੇ ਨਹੀਂ ਹੁੰਦੇ। ਇਸ ’ਚ ਗਲਾਪਾਗੋਸ ਪੈਂਗੁਇਨ ਦਾ ਸੁਭਾਅ ਵੱਖਰਾ ਹੈ। ਪਰ ਰਾਕਹਾਪਰ ਆਪਣੇ ਪਾਰਟਨਰ ਨਾਲ ਹੀ ਮਿਲਣ ਦਾ ਇੰਤਜ਼ਾਰ ਕਰਦੇ ਹਨ।
ਜਿਹੜੇ ਸਵੇਰ ਜਲਦੀ ਉੱਠਣ ਉਸ ਨਾਲ ਸਬੰਧ
ਕਰੀਬ 90 ਫੀਸਦੀ ਪੰਛੀਆਂ ਨੂੰ ਸਮਾਜਿਕ ਰੂਪ ਨਾਲ ਮੋਨੋਗੈਸਸ (ਇਕ ਹੀ ਜੀਵਨ ਸਾਥੀ ਨੂੰ ਚੁਣਨ ਵਾਲਾ) ਮੰਨਿਆ ਜਾਂਦਾ ਹੈ ਪਰ ਬਲੂਟਿਟ ਪੰਛੀਆਂ ਦਾ ਮਾਮਲਾ ਥੋੜ੍ਹਾ ਪੇਚੀਦਾ ਹੈ। ਇਹ ਮਾਦਾ ਸਵੇਰੇ ਹੀ ਆਪਣੇ ਨਰ ਪਾਰਟਨਰ ਨੂੰ ਆਲ੍ਹਣੇ ’ਚ ਛੱਡ ਕੇ ਨਿਕਲ ਜਾਂਦੀ ਹੈ ਅਤੇ ਗੁਆਂਢ ਦੇ ਕਿਸੇ ਨਰ ਦੇ ਨਾਲ ਸਬੰਧ ਬਣਾਉਂਦੀ ਹੈ, ਜੋ ਸਵੇਰੇ ਜਲਦੀ ਉੱਠ ਚੁੱਕਿਆ ਹੋਵੇ।
ਜ਼ਿੰਦਾ ਹੀ ਨਹੀਂ, ਮਰਦੇ ਦਮ ਤਕ ਨਿਭਾਉਂਦੇ ਹਨ ਸਾਥ
ਸਵੈਨ ਜਾਂ ਹੰਸ ਅਜਿਹਾ ਪੰਛੀ ਹੈ, ਜੋ ਕਿ ਆਪਣੇ ਸਾਥੀ ਦਾ ਜੀਵਨ ਭਰ ਸਾਥ ਨਿਭਾਉਂਦੇ ਹਨ। ਇਹ ਦੋਵੇਂ ਇਕ ਦੂਜੇ ਨਾਲ ਮਿਲ ਕੇ ਹੀ ਆਪਣਾ ਆਲ੍ਹਣਾ ਤਿਆਰ ਕਰਦੇ ਹਨ। ਜਿੱਥੇ ਨਰ ਆਲ੍ਹਣੇ ਦੀ ਰੱਖਿਆ ਕਰਦਾ ਹੈ, ਉਥੇ ਮਾਦਾ ਅੰਡਿਆਂ ਦੀ ਦੇਖਭਾਲ ਕਰਦੀ ਹੈ। ਪਰ ਕੁਝ ਪ੍ਰਜਾਤੀਆਂ ’ਚ ਸਾਥ ਨਿਭਾਉਣ ਵਾਲੇ ਇਹ ਹੰਸ ਵੀ ਅਕਸਰ ਰਿਸ਼ਤੇ ਨੂੰ ਨਿਭਾਉਂਦਿਆਂ ਬਾਹਰ ਵੀ ਸਬੰਧ ਰੱਖਦੇ ਹਨ।
ਮਿਲ ਕੇ ਬੱਚਿਆਂ ਦੀ ਦੇਖਭਾਲ
ਵੈਸੇ ਤਾਂ ਹੰਸ ਨੂੰ ਬੱਤਖ ਜਾਤੀ ਦਾ ਪੰਛੀ ਮੰਨਿਆ ਜਾਂਦਾ ਹੈ ਅਤੇ ਸਾਰੀਆਂ ਬੱਤਖਾਂ ਨੂੰ ਸਾਧਾਰਣ ਤੌਰ ’ਤੇ ਮੋਨੋਗੈਸਸ ਮੰਨਿਆ ਜਾਂਦਾ ਹੈ ਪਰ ਇਸ ਜਾਤੀ ਦੇ ਕਈ ਅਜਿਹੇ ਪੰਛੀ ਵੀ ਹਨ, ਜੋ ਹੰਸ ਵਾਂਗ ਮਿਲ ਕੇ ਆਲ੍ਹਣਾ ਨਹੀਂ ਬਣਾਉਂਦੇ। ਹਾਲਾਂਕਿ ਜਦੋਂ ਮਾਦਾ ਬੱਚੇ ਦਿੰਦੀ ਹੈ ਤਾਂ ਨਰ ਵੀ ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਭਲੇ ਹੀ ਉਹ ਉਸ ਦੇ ਬੱਚੇ ਨਾ ਹੋਣ।
ਝੁੰਡ ’ਚ ਹੁੰਦੀ ਹੈ ਬੇਵਫਾਈ
ਤੋਤਾ ਭਲੇ ਹੀ ਮਨੁੱਖ ਦਾ ਪਸੰਦੀਦਾ ਪਾਲਤੂ ਪੰਛੀ ਹੈ ਪਰ ਉਹ ਸੁਰੱਖਿਅਤ ਰਹਿਣ ਲਈ ਵੱਡੇ ਝੁੰਡਾਂ ’ਚ ਰਹਿਣਾ ਪਸੰਦ ਕਰਦਾ ਹੈ, ਨਾਲ ਹੀ ਝੁੰਡ ਦੇ ਅੰਦਰ ਹੀ ਤੋਤੇ ਜੀਵਨ ਭਰ ਚੱਲਣ ਵਾਲੇ ਸਬੰਧ ਸਥਾਪਤ ਕਰਦੇ ਹਨ ਪਰ ਝੁੰਡ ਦੇ ਅੰਦਰ ਕਈ ਵਾਰ ਇਕ ਨਾਲੋਂ ਵੱਧ ਅਫੇਅਰ ਵੀ ਚਲ ਜਾਂਦੇ ਹਨ।
ਸਾਰਸ ਕਰਦੇ ਹਨ ਲੰਬਾ ਇੰਤਜ਼ਾਰ
ਨਰ ਸਾਰਸ ਕਈ ਸਾਲਾਂ ਬਾਅਦ ਵੀ ਆਪਣੀ ਰਵਾਇਤੀ ਆਲ੍ਹਣੇ ਦੀ ਥਾਂ ਪਹੁੰਚ ਜਾਂਦੇ ਹਨ ਉਥੇ ਹੀ ਮਾਦਾ ਨਾਲੋਂ ਕਈ ਦਿਨ ਪਹਿਲਾਂ ਪਹੁੰਚਣ ਕਾਰਣ ਨਰ ਹੀ ਆਲ੍ਹਣੇ ਤਿਆਰ ਕਰਨ ਦਾ ਕੰਮ ਕਰਦੇ ਹਨ। ਓਧਰ ਆਲ੍ਹਣੇ ਤਿਆਰ ਹੋਣ ਤੋਂ ਬਾਅਦ ਜਦੋਂ ਮਾਦਾ ਪਹੁੰਚ ਜਾਂਦੀ ਹੈ ਉਦੋਂ ਤਕ ਸਾਰਸ ਉਨ੍ਹਾਂ ਦਾ ਇੰਤਜ਼ਾਰ ਕਰਦੇ ਹਨ, ਕਿਉਂਕਿ ਉਹ ਜ਼ਿਆਦਾਤਰ ਇਕੱਲੇ ਰਹਿੰਦੇ ਹਨ ਅਤੇ ਅਫੇਅਰ ਦੀ ਸੰਭਾਵਨਾ ਕਾਫੀ ਘੱਟ ਰਹਿੰਦੀ ਹੈ।

Sunny Mehra

This news is Content Editor Sunny Mehra