ਬਰਡ ਫਲੂ ਦਾ ਖ਼ੌਫ, ਬਰੇਲੀ ’ਚ ਜੰਗੀ ਪੱਧਰ ’ਤੇ ਸ਼ੁਰੂ ਹੋਈ ਪੰਛੀਆਂ ਦੇ ਨਮੂਨਿਆਂ ਦੀ ਜਾਂਚ

01/11/2021 2:44:44 PM

ਬਰੇਲੀ— ਉੱਤਰ ਪ੍ਰਦੇਸ਼ ਵਿਚ ਬਰੇਲੀ ਦੇ ਭਾਰਤੀ ਵੈਟਰਨਰੀ ਰਿਸਰਚ ਇੰਸਟੀਚਿਊਟ (ਆਈ. ਵੀ. ਆਰ. ਆਈ.) ’ਚ ਪੰਛੀਆਂ ਦੇ ਨਮੂਨਿਆਂ ਦੀ ਜਾਂਚ ਸੋਮਵਾਰ ਯਾਨੀ ਕਿ ਅੱਜ ਤੋਂ ਜੰਗੀ ਪੱਧਰ ’ਤੇ ਸ਼ੁਰੂ ਹੋ ਰਹੀ ਹੈ। ਇਕ ਦਿਨ ਵਿਚ ਲੱਗਭਗ 1200 ਨਮੂਨਿਆਂ ਦੀ ਜਾਂਚ ਦਾ ਅਨੁਮਾਨ ਹੈ। ਉੱਥੇ ਹੀ ਕਾਨਪੁਰ ’ਚ ਬਰਡ ਫਲੂ ਦਾ ਕੇਸ ਸਾਹਮਣੇ ਆਉਣ ਮਗਰੋਂ ਕੇਂਦਰੀ ਪੰਛੀ ਖੋਜ ਸੰਸਥਾ ’ਚ ਚੌਕਸੀ ਹੋਰ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਦੇਸ਼ ’ਚ ਬਰਡ ਫਲੂ ਦਾ ਕਹਿਰ: ਦੇਹਰਾਦੂਨ, ਰਿਸ਼ੀਕੇਸ਼ ’ਚ ਕਰੀਬ 200 ਪੰਛੀ ਮਿਲੇ ਮਿ੍ਰਤਕ

ਆਈ. ਵੀ. ਆਰ. ਆਈ. ਦੇ ਸੀਨੀਅਰ ਵਿਗਿਆਨਕ ਡਾ. ਵੀ. ਕੇ. ਗੁਪਤਾ ਨੇ ਸੋਮਵਾਰ ਨੂੰ ਕਿਹਾ ਕਿ ਉਂਝ ਤਾਂ ਸੰਸਥਾ ਪੂਰੇ ਸਾਲ ਬਰਡ ਫਲੂ ਦੀ ਜਾਂਚ ਕਰਦਾ ਹੈ ਪਰ ਹੁਣ ਫਲੂ ਦਾ ਖ਼ਤਰਾ ਵਧਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਉੱਤਰਾਖੰਡ ਦੇ ਵੱਖ-ਵੱਖ ਇਲਾਕਿਆਂ ਤੋਂ ਲਗਾਤਾਰ ਪੰਛੀਆਂ ਦੇ ਨਮੂਨੇ ਜਾਂਚ ਲਈ ਆ ਰਹੇ ਹਨ। ਆਈ. ਵੀ. ਆਰ. ਆਈ. ’ਚ ਸਿਰਫ਼ ਬਰਡ ਫਲੂ ਦੀ ਜਾਂਚ ਐਤਵਾਰ ਤੋਂ ਸ਼ੁਰੂ ਹੋ ਗਈ ਸੀ ਪਰ ਅੱਜ ਤੋਂ ਜੰਗੀ ਪੱਧਰ ’ਤੇ ਜਾਂਚ ਹੋ ਰਹੀ ਹੈ। ਇਕ ਦਿਨ ’ਚ ਲੱਗਭਗ 1200 ਨਮੂੁਨਿਆਂ ਦੀ ਜਾਂਚ ਦਾ ਅਨੁਮਾਨ ਹੈ। ਲੈਬ ’ਚ ਕੋਰੋਨਾ ਜਾਂਚ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਕੋਰੋਨਾ ਜਾਂਚ ਦੇ ਯੰਤਰ ਲੈਬ ਤੋਂ ਹਟਾ ਦਿੱਤੇ ਗਏ ਹਨ। ਹੁਣ ਤੱਕ ਦੀ ਜਾਂਚ ’ਚ ਕੋਈ ਵੀ ਨਮੂਨਾ ਪਾਜ਼ੇਟਿਵ ਨਹੀਂ ਆਇਆ ਹੈ। 

ਇਹ ਵੀ ਪੜ੍ਹੋ: ਦੇਸ਼ 'ਚ ਬਰਡ ਫਲੂ ਦਾ ਖ਼ੌਫ਼, ਹੁਣ ਦਿੱਲੀ 'ਚ ਵੀ ਦਿੱਤੀ ਦਸਤਕ, 9 ਸੂਬੇ ਇਸ ਦੀ ਲਪੇਟ 'ਚ

ਆਈ. ਵੀ. ਆਰ. ਆਈ. ਦੇ ਡਾਇਰੈਕਟਰ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਕਾਨਪੁਰ ’ਚ ਬਰਡ ਫਲੂ ਦਾ ਮਾਮਲਾ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ। ਪੰਛੀਆਂ ਦੀ ਆਵਾਜਾਈ ਦੇ ਲਿਹਾਜ਼ ਨਾਲ ਕਾਨਪੁਰ ਕਾਫੀ ਨੇੜੇ ਹੈ। ਇਸ ਲਈ ਤਲਾਬਾਂ ਨੇੜੇ ਮਰੇ ਹੋਏ ਪੰਛੀਆਂ ਦੀ ਜਾਂਚ ਕਰਾਉਣ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਬਰਡ ਫਲੂ ਦਾ ਵਾਇਰਸ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਸਾਰੇ ਰੇਂਜਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪੰਛੀਆਂ ਅਤੇ ਉਨ੍ਹਾਂ ਦੀ ਮੌਤ ਦੇ ਸਬੰਧ ’ਚ ਅੰਕੜੇ ਇਕੱਠੇ ਕੀਤੇ ਜਾਣ।

ਇਹ ਵੀ ਪੜ੍ਹੋ: ਭਾਰਤ ’ਚ ਬਰਡ ਫਲੂ ਦਾ ਖ਼ਤਰਾ: ਜਾਣੋ ਕੀ ਹੈ ‘ਏਵੀਅਨ’ ਵਾਇਰਸ ਤੇ ਇਸ ਦੇ ਲੱਛਣ

Tanu

This news is Content Editor Tanu