ਭਾਰਤ-ਬੰਗਲਾਦੇਸ਼ ਦੀਆਂ ਜਲ ਸੈਨਾਵਾਂ ਕੀਤਾ ਦੋ-ਪੱਖੀ ਅਭਿਆਸ

05/25/2022 7:43:37 PM

ਨਵੀਂ ਦਿੱਲੀ (ਵਾਰਤਾ)- ਭਾਰਤੀ ਜਲ ਸੈਨਾ ਅਤੇ ਬੰਗਲਾਦੇਸ਼ ਜਲ ਸੈਨਾ ਵਿਚਾਲੇ ਤੀਜਾ ਦੋ-ਪੱਖੀ ਜਲ ਸੈਨਿਕ ਅਭਿਆਸ ‘ਬੋਂਗੋਸਾਗਰ’ ਪੋਟਰ ਮੋਂਗਲਾ ’ਚ ਚੱਲ ਰਿਹਾ ਹੈ। ਇਸ ਅਭਿਆਸ ਦਾ ਬੰਦਰਗਾਹ ਪੜਾਅ ਬੁੱਧਵਾਰ ਨੂੰ ਸੰਪੰਨ ਹੋ ਜਾਵੇਗਾ, ਜਿਸ ਤੋਂ ਬਾਅਦ 26 ਤੋਂ 27 ਮਈ ਤੱਕ ਬੰਗਾਲ ਦੀ ਖਾੜੀ ’ਚ ਸਮੁੰਦਰੀ ਅਭਿਆਸ ਹੋਵੇਗਾ।

ਬੋਂਗੋਸਾਗਰ ਅਭਿਆਸ ਦਾ ਮਕਸਦ ਦੋਹਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਵਿਚਾਲੇ ਸਮੁੰਦਰੀ ਅਭਿਆਸਾਂ ਅਤੇ ਸੰਯੁਕਤ ਸੰਚਾਲਨ ਰਾਹੀਂ ਉੱਚ ਪੱਧਰ ਦੇ ਤਾਲਮੇਲ ਅਤੇ ਸੰਚਾਲਨ ਕੌਸ਼ਲ ਨੂੰ ਵਿਕਸਿਤ ਕਰਨਾ ਹੈ। ਜਲ ਸੈਨਾ ਦਾ ਜੰਗੀ ਬੇੜਾ ਕੋਰਾ, ਸਵਦੇਸ਼ੀ ਗਾਈਡਿਡ ਮਿਜ਼ਾਈਲ ਕਾਰਵੇਟ ਅਤੇ ਸਵਦੇਸ਼ੀ ਤੱਟੀ ਗਸ਼ਤੀ ਬੇੜਾ ਸੁਮੇਧਾ ਇਸ ਅਭਿਆਸ ’ਚ ਹਿੱਸਾ ਲੈ ਰਹੇ ਹਨ ਜਦਕਿ ਬੀ. ਐੱਨ. ਐੱਸ. ਅਬੂ ਉਬੇਦਾਹ ਅਤੇ ਅਲੀ ਹੈਦਰ ਅਭਿਆਸ ’ਚ ਬੰਗਲਾਦੇਸ਼ ਦਾ ਪ੍ਰਤੀਨਿਧੀਤੱਵ ਕਰ ਰਹੇ ਹਨ।

DIsha

This news is Content Editor DIsha