ਨਕਸਲੀਆਂ ਨੇ ਅਗਵਾ ਕੀਤਾ ਜਵਾਨ ਰਾਕੇਸ਼ਵਰ ਸਿੰਘ ਨੂੰ ਛੱਡਿਆ: ਸੂਤਰ

04/08/2021 6:33:47 PM

ਬੀਜਾਪੁਰ— ਬੀਤੇ ਸ਼ਨੀਵਾਰ ਯਾਨੀ ਕਿ 3 ਅਪ੍ਰੈਲ ਨੂੰ ਸੀ. ਆਰ. ਪੀ. ਐੱਫ. ਦੇ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ’ਚ 22 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਇਕ ਲਾਪਤਾ ਸੀ। ਲਾਪਤਾ ਜਵਾਨ ਰਾਕੇਸ਼ਵਰ ਸਿੰਘ  ਨੂੰ ਨਕਸਲੀਆਂ ਨੇ ਅਗਵਾ ਕਰ ਲਿਆ ਸੀ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇਸ ਜਵਾਨ ਨੂੰ ਅੱਜ ਯਾਨੀ ਕਿ ਵੀਰਵਾਰ ਨੂੰ ਨਕਸਲੀਆਂ ਨੇ ਛੱਡ ਦਿੱਤਾ ਹੈ। ਰਾਕੇਸ਼ਵਰ ਕੋਬਰਾ ਬਟਾਲੀਅਨ ’ਚ ਤਾਇਨਾਤ ਹੈ, ਜਿਸ ਨੂੰ ਨਕਸਲੀਆਂ ਨੇ ਅਗਵਾ ਕੀਤਾ ਹੋਇਆ ਸੀ। ਬੀਤੇ ਦਿਨੀਂ ਨਕਸਲੀਆਂ ਨੇ ਉਸ ਦੀ ਤਸਵੀਰ ਵੀ ਜਾਰੀ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਸਾਡੇ ਕਬਜ਼ੇ ਵਿਚ ਹੈ।

ਇਹ ਵੀ ਪੜ੍ਹੋ: ਬੀਜਾਪੁਰ: ਨਕਸਲੀਆਂ ਨਾਲ ਮੁਕਾਬਲੇ ’ਚ 22 ਜਵਾਨ ਸ਼ਹੀਦ, ਰਾਕੇਟ ਲਾਂਚਰ ਨਾਲ ਕੀਤਾ ਸੀ ਹਮਲਾ

ਦੱਸਣਯੋਗ ਹੈ ਕਿ ਬੀਜਾਪੁਰ ’ਚ ਨਕਸਲੀਆਂ ਨੇ ਜਵਾਨਾਂ ’ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਸੀ। ਦਰਅਸਲ ਸੀ. ਆਰ. ਪੀ. ਐੱਫ. ਦੇ ਜਵਾਨ ਨੂੰ ਖ਼ਬਰ ਮਿਲੀ ਸੀ ਕਿ ਵਾਂਟੇਡ ਨਕਸਲੀ ਹਿਡਮਾ ਛੱਤੀਸਗੜ੍ਹ ਦੇ ਜੰਗਲਾਂ ’ਚ ਲੁਕਿਆ ਹੈ। ਜਵਾਨ ਜਦੋਂ ਹਿਡਮਾ ਨੂੰ ਫੜ੍ਹਨ ਲਈ ਗਏ ਤਾਂ ਉੱਥੇ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਨਕਸਲੀਆਂ ਨੇ ਜਵਾਨਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ’ਚ 22 ਜਵਾਨ ਸ਼ਹੀਦ ਹੋ ਗਏ ਅਤੇ 31 ਹੋਰ ਜ਼ਖਮੀ ਸਨ।

ਇਹ ਵੀ ਪੜ੍ਹੋ: ਜਾਣੋ ਕੌਣ ਹੈ ਨਕਸਲੀ ਹਿਡਮਾ? ਜਿਸ ਨੇੇ 22 ਘਰਾਂ ਦੇ ਬੁਝਾ ਦਿੱਤੇ ‘ਚਿਰਾਗ’

ਰਾਕੇਸ਼ਵਰ ਸਿੰਘ ਮਨਹਾਸ ਨਾਂ ਦਾ ਜਵਾਨ ਲਾਪਤਾ ਸੀ। ਕਰੀਬ 400 ਨਕਸਲੀਆਂ ਦੇ ਸਮੂਹ ਨੇ 700 ਜਵਾਨਾਂ ਨੂੰ ਜੂਨਾਗੁੜਾ ਦੀਆਂ ਪਹਾੜੀਆਂ ਕੋਲ ਘੇਰ ਕੇ ਤਿੰਨੋਂ ਪਾਸਿਓਂ ਗੋਲੀਬਾਰੀ ਕੀਤੀ ਸੀ। ਜਵਾਨਾਂ ਨੇ ਬਹੁਤ ਹੀ ਸਾਹਸ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ। ਇਹ ਮੁਕਾਬਲਾ ਕਰੀਬ 5 ਘੰਟੇ ਤੱਕ ਚੱਲਿਆ।

ਇਹ ਵੀ ਪੜ੍ਹੋ: ਛੱਤੀਸਗੜ੍ਹ ਨਕਸਲੀ ਹਮਲਾ: ਜਵਾਨਾਂ ਦੀਆਂ ਲਾਸ਼ਾਂ ਤੋਂ ਕੱਪੜੇ ਤੇ ਬੂਟ ਉਤਾਰ ਕੇ ਲੈ ਗਏ 'ਨਕਸਲੀ'

ਇਹ ਵੀ ਪੜ੍ਹੋ: ਨਕਸਲੀ ਹਮਲਾ: ਸ਼ਹੀਦ ਜਵਾਨਾਂ ਨੂੰ ਸਾਡਾ ‘ਨਮਨ’, ਜਿਨ੍ਹਾਂ ਦੇਸ਼ ਦੇ ਲੇਖੇ ਲਾਈ ਜਿੰਦੜੀ

 

Tanu

This news is Content Editor Tanu