ਪੁਲਸ ਵਿਭਾਗ ''ਚ ਨਿਕਲੀਆਂ ਨੌਕਰੀਆਂ, 12ਵੀਂ ਪਾਸ ਕਰ ਸਕਦੇ ਹਨ ਅਪਲਾਈ

12/01/2019 10:27:35 AM

ਨਵੀਂ ਦਿੱਲੀ—ਸੈਟ੍ਰਲ ਸਿਲੈਕਸ਼ਨ ਬੋਰਡ ਆਫ ਕਾਂਸਟੇਬਲ ਨੇ ਬਿਹਾਰ ਹੋਮ ਗਾਰਡ ਬਟਾਲੀਅਨ 'ਚ ਡਰਾਈਵਰ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 1,722

ਆਖਰੀ ਤਾਰੀਕ- 30 ਦਸੰਬਰ, 2019

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ। ਇਸ ਦਾ ਨਾਲ ਹੀ ਡ੍ਰਾਈਵਿੰਗ ਲਾਇਸੈਂਸ ਵੀ ਹੋਣਾ ਚਾਹੀਦਾ ਹੈ।

ਉਮਰ ਸੀਮਾ- 20 ਤੋਂ 25 ਸਾਲ ਤੱਕ

ਅਪਲਾਈ ਫੀਸ-
ਸਾਧਾਰਨ ਅਤੇ ਓ.ਬੀ.ਸੀ. ਲਈ 450 ਰੁਪਏ
ਹੋਰ ਵਰਗਾਂ ਲਈ 112 ਰੁਪਏ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਡਰਾਈਵਿੰਗ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://csbc.bih.nic.in/ ਪੜ੍ਹੋ।
 

Iqbalkaur

This news is Content Editor Iqbalkaur