ਗੁਜਰਾਤ ''ਚ ਬਿਹਾਰ ਦੇ ਲੋਕਾਂ ''ਤੇ ਹਿੰਸਾ: ਸੰਜੈ ਨਿਰੂਪਮ ਬੋਲੇ- ਮੋਦੀ ਨੇ ਵੀ ਇਕ ਦਿਨ ਵਾਰਾਨਸੀ ਜਾਣਾ ਹੈ

10/08/2018 11:32:15 AM

ਗੁਜਰਾਤ— ਗੁਜਰਾਤ 'ਚ ਬਿਹਾਰ-ਯੂ.ਪੀ ਅਤੇ ਐਮ.ਪੀ. ਦੇ ਲੋਕਾਂ ਨਾਲ ਹੋ ਰਹੀ ਹਿੰਸਾ 'ਤੇ ਕਾਂਗਰਸ ਨੇਤਾ ਸੰਜੈ ਨਿਰੂਪਮ ਨੇ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੋਦੀ ਦੇ ਗ੍ਰਹਿ ਰਾਜ 'ਚ ਯੂ.ਪੀ, ਐਮ.ਪੀ. ਅਤੇ ਬਿਹਾਰ ਦੇ ਲੋਕਾਂ ਨੂੰ ਮਾਰ-ਮਾਰ ਕੇ ਭਜਾਇਆ ਜਾਵੇਗਾ ਤਾਂ ਉਨ੍ਹਾਂ ਨੇ ਵੀ ਇਕ ਦਿਨ ਵਾਰਾਨਸੀ ਜਾਣਾ ਹੈ, ਇਹ ਯਾਦ ਰੱਖਣ। ਉਨ੍ਹਾਂ ਨੇ ਕਿਹਾ ਕਿ ਵਾਰਾਨਸੀ ਦੇ ਲੋਕਾਂ ਨੇ ਉਨ੍ਹਾਂ ਨੂੰ ਗਲੇ ਲਗਾਇਆ ਸੀ ਅਤੇ ਪ੍ਰਧਾਨਮੰਤਰੀ ਬਣਾਇਆ ਸੀ। ਪ੍ਰਧਾਨਮੰਤਰੀ ਮੋਦੀ ਵਾਰਾਨਸੀ ਤੋਂ ਸੰਸਦ ਮੈਂਬਰ ਰਹੇ ਹਨ ਅਤੇ ਇਸ ਨੂੰ ਲੈ ਕੇ ਸੰਜੈ ਨਿਰੂਪਮ ਨੇ ਉਨ੍ਹਾਂ 'ਤੇ ਸ਼ਿਕੰਜਾ ਕੱਸਿਆ ਹੈ। ਪਿਛਲੇ ਦਿਨੋਂ ਗੁਜਰਾਤ 'ਚ 14 ਸਾਲ ਦੀ ਬੱਚੀ ਨਾਲ ਰੇਪ ਦੇ ਮਾਮਲੇ 'ਚ ਬਿਹਾਰ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਗੁਜਰਾਤ ਦਾ ਮਾਹੌਲ ਹਿੰਸਕ ਹੁੰਦਾ ਜਾ ਰਿਹਾ ਹੈ। ਗੁਜਰਾਤ 'ਚ ਰਹਿ ਰਹੇ ਬਿਹਾਰ, ਯੂ.ਪੀ. ਅਤੇ ਐਮ.ਪੀ ਦੇ ਲੋਕਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮਾਬ ਲਿੰਚਿੰਗ ਦੇ ਡਰ ਕਾਰਨ ਇਹ ਲੋਕ ਹੁਣ ਭੱਜਣ ਨੂੰ ਮਜ਼ਬੂਰ ਹੋ ਗਏ ਹਨ। ਕੁਝ ਲੋਕਾਂ ਦੇ ਧਮਕਾਉਣ ਦੇ ਬਾਅਦ ਹੁਣ ਤੱਕ ਕਰੀਬ 1500 ਤੋਂ ਜ਼ਿਆਦਾ ਲੋਕ ਸ਼ਹਿਰ ਛੱਡ ਚੁੱਕੇ ਹਨ। 

ਇਸ ਪੂਰੇ ਮਾਮਲੇ 'ਤੇ ਡੀ.ਜੀ.ਪੀ. ਸ਼ਿਵਾਨੰਦ ਝਾ ਨੇ ਦੱਸਿਆ ਕਿ ਹਿੰਸਾ ਨਾਲ ਗੁਜਰਾਤ ਦੇ 6 ਜ਼ਿਲੇ ਪ੍ਰਭਾਵਿਤ ਹੋਏ ਹਨ। ਮੇਹਸਾਨਾ ਅਤੇ ਸਾਬਰਕਾਂਠਾ 'ਚ ਜ਼ਿਆਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਇੱਥੇ 42 ਕੇਸ ਦਰਜ ਕੀਤੇ ਗਏ ਹਨ ਅਤੇ 342 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੀੜਤ ਠਾਕੋਰ ਸਮੁਦਾਇ ਨਾਲ ਸੰਬੰਧਿਤ ਹੈ, ਇਸ ਲਈ ਪਿਛਲੇ ਚਾਰ-ਪੰਜ ਦਿਨਾਂ ਤੋਂ ਠਾਕੋਰ ਸਮੁਦਾਇ ਵੱਲੋਂ ਅਹਿਮਦਾਬਾਦ, ਮੇਹਸਾਨਾ, ਗਾਂਧੀਨਗਰ, ਪਾਟਨ, ਸਾਬਰਕਾਂਠਾ ਅਤੇ ਅਰਾਵਲੀ ਜ਼ਿਲੇ 'ਚ ਯੂ.ਪੀ. ਬਿਹਾਰ ਅਤੇ ਦੂਜੇ ਰਾਜਾਂ ਨਾਲ ਗੁਜਰਾਤ ਆ ਕੇ ਕੰਮ ਕਰਨ ਵਾਲੇ ਮਜ਼ਦੂਰਾਂ 'ਤੇ ਹਮਲੇ ਕੀਤੇ ਜਾ ਰਹੇ ਹਨ।