ਬਿਹਾਰ ''ਚ ਹਨੇਰੀ-ਤੂਫਾਨ ਨੇ ਮਚਾਈ ਤਬਾਹੀ, ਹੁਣ ਤੱਕ 23 ਲੋਕਾਂ ਦੀ ਮੌਤ

05/29/2017 11:11:27 AM

ਨਵੀਂ ਦਿੱਲੀ— ਬਿਹਾਰ ਦੇ ਪੂਰਬੀ ਅਤੇ ਪੱਛਮੀ ਚੰਪਾਰਨ ਜ਼ਿਲੇ 'ਚ ਐਤਵਾਰ ਨੂੰ ਮੀਂਹ ਦੌਰਾਨ ਬਿਜਲੀ ਡਿੱਗਣ ਨਾਲ ਅਤੇ ਹਨੇਰੀ, ਤੂਫਾਨ ਦੀ ਲਪੇਟ 'ਚ ਆ ਕੇ 23 ਲੋਕਾਂ ਦੀ ਮੌਤ ਹੋ ਗਈ।
ਆਪਦਾ ਪ੍ਰਬੰਧਨ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੱਛਮੀ ਚੰਪਾਰਨ 'ਚ 6 ਪੂਰਬੀ ਚੰਪਾਰਨ 'ਚ 5 ਜਮੂਈ 'ਚ 4 ਮਧੇਪੁਰਾ, ਮੁੰਗੇਰ ਅਤੇ ਭਾਗਲਪੁਰ 'ਚ 2-2 ਮੌਤੇ ਵੈਸ਼ਾਲੀ ਸਮਸਤੀਪੁਰ 'ਚ ਇਕ-ਇਕ ਮੌਤ ਦੀ ਸੂਚਨਾ ਹੈ ਹਾਲਾਂਕਿ ਮਰਨ ਵਾਲਿਆਂ 'ਚ ਹਨੇਰੀ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ। ਦੁਪਹਿਰ 11.15 ਲੈ ਕੇ 3.30 ਵਿਚਕਾਰ 60 ਤੋਂ 70 ਕਿਲੋਮੀਟਰ ਦੀ ਰਫਤਾਰ ਤੋਂ ਹਨੇਰੀ ਤੂਫਾਨ ਦੇ ਨਾਲ-ਨਾਲ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ ਫਿਰ ਵੀ ਲੋਕਾਂ ਦੇ ਜੀਵਨ ਨੂੰ ਨਹੀਂ ਬਚਾਇਆ ਜਾ ਸਕਿਆ। ਵਧੇਰੇ ਮੌਤੇ ਬ੍ਰਜਪਾਤ ਅਤੇ ਰੁੱਖ ਦੇ ਡਿੱਗਣ ਅਤੇ ਦੱਬਣ ਨਾ ਹੋਈ। ਉੱਤਰੀ ਬਿਹਾਰ ਦੇ ਵਧੇਰੇ ਜ਼ਿਲਿਆਂ 'ਚ ਇਹ ਅਲਰਟ ਜਾਰੀ ਕੀਤਾ ਸੀ। ਕਈ ਪਸ਼ੂਆਂ ਦੇ ਮਰਨ ਦੀ ਵੀ ਸੂਚਨਾ ਹੈ।
ਯੋਗਾਪੱਟੀ ਖੇਤਰ ਅਧਿਕਾਰੀ ਸ਼ੰਭੂਨਾਥ ਰਾਮ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਢਢਵਾ ਪਿੰਡ ਦੇ ਮੈਨੇਜਰ ਚੌਧਰੀ ਅਤੇ ਚੰਦਰਾਵਤੀ ਦੇਵੀ, ਦੁਧੀਯਵਾਂ ਪਿੰਡ ਦੀ ਸ਼ੰਭਾ ਦੇਵੀ, ਭਰਥਾਪੱਟੀ ਪਿੰਡ ਦੀ ਰੀਮਾ ਕੁਮਾਰੀ ਅਤੇ ਪਰਮਸ਼ੀਲਾ ਕੁਮਾਰੀ ਸ਼ਾਮਲ ਹੈ।


ਉੱਥੇ ਪੱਛਮੀ ਚੰਪਾਰਣ ਦੇ ਗੁਆਂਢੀ ਜ਼ਿਲਾ ਪੂਰਬੀ ਚੰਪਾਰਣ 'ਚ ਅੱਜ ਮੀਂਹ ਦੌਰਾਨ ਹੋਏ ਗਾਜ ਦੀ ਲਪੇਟ 'ਚ ਆ ਕੇ ਪੰਜ ਲੋਕਾਂ ਦੀ ਮੌਤ ਹੋ ਗਈ। ਆਪਦਾ ਪ੍ਰਬੰਧਨ ਸੁਪਰਵਾਈਜ਼ਰ ਮਨੋਜ ਕੁਮਾਰ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਥਾਣਾ ਖੇਤਰਾਂ 'ਚ ਅੱਜ ਮੀਂਹ ਦੌਰਾਨ ਡਿੱਗੀ ਗਾਜ ਦੀ ਲਪੇਟ 'ਚ ਆ ਕੇ ਪੰਜ ਲੋਕਾਂ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਮ੍ਰਿਤਕਾਂ 'ਚ ਮੇਹਸੀ ਥਾਣਾ ਖੇਤਰ ਦੇ ਰਾਜੇਪੁਰ ਮੇਹਸੀ ਪੰਚਾਇਤ ਦੇ ਰਾਨੀਪੱਟੀ ਪਿੰਡ ਵਾਸੀ ਕੰਠਲਾਲ ਰਾਏ, ਕੋਟਵਾ ਥਾਣਾ ਦੇ ਕਰਰਿਆ ਬੈਰਾਗੀ ਟੋਲਾ ਦੇ ਵਾਸੀ ਚੰਦਰੀਕਾ ਪਾਸਵਾਨ ਦੀ ਪਤਨੀ ਮੀਨਾ ਦੇਵੀ ਸਮੇਤ ਇਸੇ ਥਾਣਾ ਦੇ ਕੋਈਰਗਾਂਵਾ ਦੇ ਅੱਛੇਲਾਲ ਸ਼ਾਹ ਦੀ ਪਤਨੀ ਸੁਨੀਤਾ ਦੇਵੀ, ਫੇਨਹਾਰਾ ਥਾਣਾ ਖੇਤਰ ਦੇ ਕੋਦਰੀਆ ਅਵੀ ਪਿੰਡ ਦੇ ਰਾਮਨਾਥ ਸ਼ਾਹ ਦੀ ਪੁੱਤਰੀ ਵੀਣਾ ਕੁਮਾਰੀ ਅਤੇ ਤੁਰਕੋਲੀਆ ਥਾਣਾ ਖੇਤਰ ਦੇ ਤੁਰਕੌਲੀਆ ਪੁਰਵਾਰੀ ਟੋਲਾ ਮੱਧ ਵਾਰਡ ਨੰਬਰ 6 ਵਾਸੀ ਹੀਰਾ ਲਾਲ ਸ਼ਾਹ ਦੀ ਪਤਨੀ ਸੁਸ਼ੀਲਾ ਦੇਵੀ ਸ਼ਾਮਲ ਹੈ।